FacebookTwitterg+Mail

ਸਲਮਾਨ ਖਾਨ ਦੀਆਂ ਭਾਬੀਆਂ 'ਚ ਹੋਈ ਅਣਬਨ, ਇੱਕ-ਦੂਜੇ ਨਾਲ ਕਰ ਰਹੀਆਂ ਅਜਿਹਾ ਸਲੂਕ

are malaika arora and sohail khan s wife seema fighting
19 April, 2017 02:44:52 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਇੱਕ ਵਾਰ ਫਿਰ ਚਰਚਾ 'ਚ ਆਈ ਹੈ। ਇਸ ਵਾਰ ਅਰਬਾਜ਼ ਖਾਨ ਤੋਂ ਵੱਖ ਹੋਣ ਜਾਂ ਸੋਹਰੇ ਘਰ ਛੱਡ ਕੇ ਦੂਜੀ ਜਗ੍ਹਾ ਰਹਿਣ ਲਈ ਨਹੀਂ ਸਗੋਂ ਪਰਿਵਾਰਿਕ ਮਤਭੇਦ ਕਾਰਨ। ਮਲਾਇਕਾ ਜ਼ਿਆਦਾਤਰ ਆਪਣੇ ਬੱਚਿਆਂ ਅਤੇ ਆਪਮੀ ਗਕਲਗੈਂਗ ਨਾਲ ਬਿਤਾਉਣਾ ਚਾਹੁੰਦੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਦੀਆਂ ਦੋਵੇਂ ਭਾਬੀਆਂ ਯਾਨੀ ਮਲਾਇਕਾ ਅਤੇ ਸੋਹੇਲ ਖਾਨ ਦੀ ਪਤਨੀ ਸੀਮਾ 'ਚ ਕੋਈ ਅਣਬਨ ਹੋ ਗਈ ਹੈ।

ਖਬਰਾਂ ਦੀ ਮੰਨੀਏ ਤਾਂ ਮਲਾਇਕਾ ਅਰੋੜਾ ਅਤੇ ਦੇਵਰਾਨੀ ਸੀਮਾ ਖਾਨ 'ਚ ਕੁਝ ਅਣਬਨ ਚੱਲ ਰਹੀ ਹੈ। ਸੁਣਨ 'ਚ ਆਇਆ ਹੈ ਕਿ ਦੋਵੇਂ ਇੱਕ-ਦੂਜੀ ਨਾਲ ਗੁੱਸੇ ਹਨ। ਸੀਮਾ ਖਾਨ ਨੇ ਆਪਣਾ ਨਵਾਂ ਕੁਲੈਕਸ਼ਨ ਲਾਂਚ ਕੀਤਾ ਹੈ। ਇਸ ਮੌਕੇ 'ਤੇ ਮਲਾਇਕਾ ਸ਼ਾਮਲ ਨਹੀਂ ਹੋਈ। ਜਦੋਂਕਿ ਸਮਾਇਕਾ ਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ ਇਸ ਪ੍ਰੋਗਰਾਮ 'ਚ ਮੌਜੂਦ ਸੀ। ਕਈ ਹਸਤੀਆਂ ਨੇ ਇਸ ਸਮਾਰੋਹ 'ਚ ਸ਼ਿਰਕਤ ਕੀਤੀ। ਕਰਨ ਜੌਹਰ ਨੇ ਵੀ ਆਪਣੇ ਖਾਸ ਦੋਸਤ ਅੰਮ੍ਰਿਤਾ, ਅਨੂ ਦੀਵਾਨ ਅਤੇ ਸੂਜੈਨ ਖਾਨ ਨਾਲ ਇੱਕ ਪਾਰਟੀ 'ਚ ਜਾਣ ਤੋਂ ਪਹਿਲਾਂ ਸੀਮਾ ਦੇ ਇਸ ਨਵੇਂ ਕੁਲੈਕਸ਼ਨ 'ਚ ਸ਼ਿਰਕਤ ਕੀਤੀ। ਦੂਜੇ ਪਾਸੇ ਮਲਾਇਕਾ ਅਰੋੜਾ ਮੁੰਬਈ 'ਚ ਰਹਿੰਦੇ ਹੋਏ ਵੀ ਆਪਣੀ ਦੇਵਰਾਨੀ ਸੀਮਾ ਖਾਨ ਦੇ ਇਸ ਸਮਾਰੋਹ 'ਤੇ ਨਹੀਂ ਪਹੁੰਚੀ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੂਰਾ ਖਾਨਦਾਨ ਅਰਪਿਤਾ ਖਾਨ ਸ਼ਰਮਾ ਦੇ ਬੇਟੇ ਆਹਿਲ ਦੇ ਪਹਿਲੇ ਜਨਮਦਿਨ ਨੂੰ ਸੈਲੀਬ੍ਰੇਟ ਕਰਨ ਲਈ ਮਾਲਦੀਵਸ ਪਹੁੰਚਿਆ ਸੀ। ਮਲਾਇਕਾ ਅਰੋੜਾ ਹਰ ਸਮੇਂ ਆਪਮੇ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆਈ ਹੈ। ਜਦੋਂਕਿ ਉਸ ਦੀ ਭੈਣ ਅੰਮ੍ਰਿਤਾ ਖਾਨ-ਦਾਨ ਅਤੇ ਸੀਮਾ ਖਾਨ ਨਾਲ ਨਜ਼ਰ ਨਹੀਂ ਆਈ ਸੀ। ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਵਾਇਰਲ ਹੋਈਆਂ ਸਨ।

Tags: Malaika Arora Sohail KhanSeema KhanArbaaz KhanSalman Khanਸਲਮਾਨ ਖਾਨਮਲਾਇਕਾ ਅਰੋੜਾ