FacebookTwitterg+Mail

ਦਿਹਾਂਤ ਤੋਂ 15 ਦਿਨ ਬਾਅਦ ਹੋਵੇਗਾ ਅਮਰੀਕੀ ਗਾਇਕਾ ਅਰੀਥਾ ਫ੍ਰੈਂਕਲਿਨ ਦਾ ਅੰਤਿਮ ਸੰਸਕਾਰ

aretha franklin
20 August, 2018 03:16:46 PM

ਮੁੰਬਈ (ਬਿਊਰੋ)— ਅਮਰੀਕਾ ਦੀ ਦਿਗੱਜ ਗਾਇਕਾ ਅਰੀਥਾ ਫ੍ਰੈਂਕਲਿਨ ਦਾ ਬੀਤੇ ਦਿਨੀਂ 76 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿਹਾਂਤ ਤੋਂ 15 ਦਿਨ ਬਾਅਦ ਯਾਨੀ 31 ਅਗਸਤ ਨੂੰ ਕੀਤਾ ਜਾਵੇਗਾ। ਇਸ ਦੌਰਾਨ ਹੀ ਫ੍ਰੈਂਕਲਿਨ ਦੇ ਨੁਮਾਇੰਦੇ ਨੇ ਦਿਗੱਜ ਅਭਿਨੇਤਰੀ ਦੀ ਯਾਦ 'ਚ ਹੋਣ ਵਾਲੇ ਸਮਾਰੋਹ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਸਮਾਰੋਹ ਤਿੰਨ ਅਲੱਗ-ਅਲੱਗ ਦਿਨ ਦੋ ਵੱਖ-ਵੱਖ ਥਾਵਾਂ 'ਤੇ ਆਯੋਜਿਤ ਕੀਤੇ ਜਾਣਗੇ।


ਜਾਣਕਾਰੀ ਮੁਤਾਬਕ ਦਿਗੱਜ ਗਾਇਕਾ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਰੱਖਿਆ ਜਾਵੇਗਾ। ਉਨ੍ਹਾਂ ਦੇ ਪ੍ਰਸ਼ੰਸਕ 28 ਅਗਸਤ ਨੂੰ ਡੇਟ੍ਰਾਈਟ ਦੇ 'ਚਾਲਰਜ਼ ਐੱਚ. ਰਾਈਟ ਮਿਊਜ਼ੀਅਮ ਆਫ ਅਫਰੀਕਨ ਅਮੇਰੀਕਨ ਹਿਸਟਰੀ' 'ਚ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਇਹ ਸਮਾਰੋਹ ਸਵੇਰੇ 9 ਵਜੇ ਸ਼ੁਰੂ ਹੋਵੇਗਾ, ਜੋ ਅਗਲੇ ਦਿਨ ਵੀ ਇਸ ਮਿਊਜ਼ੀਅਮ 'ਚ ਆਯੋਜਿਤ ਹੋਵੇਗਾ। ਅਰੀਥਾ ਦਾ ਅੰਤਿਮ ਸੰਸਕਾਰ 31 ਅਗਸਤ ਨੂੰ 'ਗ੍ਰੇਟਰ ਗ੍ਰੇਸ ਟੈਂਪਲ' 'ਚ ਹੋਵੇਗਾ। ਹਾਲਾਂਕਿ ਇਸ 'ਚ ਉਨ੍ਹਾਂ ਦੇ ਕਰੀਬ ਦੋਸਤ ਅਤੇ ਪਰਿਵਾਰਕ ਮੈਬਰ ਸ਼ਾਮਿਲ ਹੋਣਗੇ। ਦੱਸਣਯੋਗ ਹੈ ਕਿ ਅਰੀਥਾ ਫ੍ਰੈਂਕਲਿਨ ਦਾ 16 ਅਗਸਤ ਨੂੰ ਕੈਂਸਰ ਕਰਕੇ ਦਿਹਾਂਤ ਹੋਇਆ ਸੀ।


Tags: Aretha Franklin Cancer Died Museum Greater Grace Temple American Singer

Edited By

Kapil Kumar

Kapil Kumar is News Editor at Jagbani.