FacebookTwitterg+Mail

ਕੂੜਾ ਸੁੱਟਣ ਵਾਲਾ ਸ਼ਖਸ ਅਨੁਸ਼ਕਾ ਤੋਂ ਨਹੀਂ ਹੈ ਘੱਟ, ਸ਼ਾਹਰੁਖ ਸਮੇਤ ਕਈ ਵੱਡੇ ਸਟਾਰਜ਼ ਨਾਲ ਕਰ ਚੁੱਕੈ ਕੰਮ

arhhan singh
19 June, 2018 05:26:23 PM

ਮੁੰਬਈ (ਬਿਊਰੋ)— ਅੱਜਕਲ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਨੁਸ਼ਕਾ ਸ਼ਰਮਾ ਦੀ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਸੜਕ ਵਿਚਕਾਰ ਕੂੜਾ ਸੁੱਟ ਰਹੇ ਇਕ ਸ਼ਖਸ ਨੂੰ ਝਿੜਕਦੀ ਦਿਖ ਰਹੀ ਹੈ। ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਨੇ ਜਿਸ ਸ਼ਖਤ ਨੂੰ ਕੂੜਾ ਸੁੱਟਣ ਲਈ ਫਟਕਾਰ ਲਗਾਈ, ਉਸ ਦਾ ਨਾਂ ਅਰਹਾਨ ਸਿੰਘ ਹੈ।

Punjabi Bollywood Tadka

ਇਸ ਘਟਨਾ ਤੋਂ ਬਾਅਦ ਅਰਹਾਨ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਅਨੁਸ਼ਕਾ ਅਤੇ ਵਿਰਾਟ ਨੂੰ ਤਮੀਜ਼ ਸਿੱਖਣ ਦਾ ਕਹਿੰਦੇ ਹੋਏ ਪੋਸਟ ਲਿਖੀ। ਇਸ ਤੋਂ ਬਾਅਦ ਸਵੱਛ ਅਭਿਆਨ ਦਾ ਪਾਠ ਪੜ੍ਹਾਉਣ ਵਾਲੀ ਅਨੁਸ਼ਕਾ ਸ਼ਰਮਾ ਨੂੰ ਇਸ ਘਟਨਾ ਕਾਰਨ ਟਰੋਲ ਵੀ ਹੋਣਾ ਪਿਆ। ਹੁਣ ਅਰਹਾਨ ਸਿੰਘ ਨਾਲ ਜੁੜੀ ਇਕ ਹੋਰ ਖਬਰ ਨਿਕਲਕੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਹਾਨ ਸਿੰਘ ਅਨੁਸ਼ਕਾ ਵਾਂਗ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹਨ।

Punjabi Bollywood Tadka

ਮੀਡੀਆ 'ਚ ਚੱਲ ਰਹੀਆਂ ਖਬਰਾਂ ਦੀ ਮੰਨੀਏ ਤਾਂ ਅਰਹਾਨ ਇਕ ਚਾਈਲਡ ਆਰਟਿਸਟ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਅਰਹਾਨ ਸਿੰਘ ਨੇ ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਨਾਲ ਵੀ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਾਲ 1996 'ਚ ਆਈ ਸ਼ਾਹਰੁਖ ਦੀ ਫਿਲਮ 'ਇੰਗਲਿਸ਼ ਬਾਬੂ ਦੇਸੀ ਮੈਮ' ਅਤੇ ਮਾਧੁਰੀ ਦੀਕਸ਼ਿਤ ਨਾਲ 'ਰਾਜਾ' ਵਰਗੀਆਂ ਫਿਲਮਾਂ 'ਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਹੈ। ਅਰਹਾਨ ਮਸ਼ਹੂਰ ਟੀ. ਵੀ. ਸ਼ੋਅ 'ਦੇਖ ਭਾਈ ਦੇਖ' 'ਚ ਦਿਖ ਚੁੱਕੀ ਹੈ। ਉਨ੍ਹਾਂ ਨੇ ਸ਼ਾਹਿਦ ਕਪੂਰ ਦੀ ਫਿਲਮ 'ਪਾਠਸ਼ਾਲਾ' 'ਚ ਵੀ ਕੰਮ ਕੀਤਾ ਹੈ। 

Punjabi Bollywood Tadka Punjabi Bollywood Tadka


Tags: Arhhan Singh Anushka SharmaVirat KohlInstagramShah Rukh Khan

Edited By

Chanda Verma

Chanda Verma is News Editor at Jagbani.