ਮੁੰਬਈ (ਬਿਊਰੋ)— ਅਮਰੀਕੀ ਅਦਾਕਾਰਾ ਏਰੀਅਲ ਵਿੰਟਰ ਹਮੇਸ਼ਾ ਆਪਣੀਆਂ ਸਿਜ਼ਲਿੰਗ ਤਸਵੀਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਹਾਲੀਵੁੱਡ ਹਸੀਨਾ ਏਰੀਅਲ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਦਰਸਅਲ ਏਰੀਅਲ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਸਵਿਮ ਸੂਟ ਪਹਿਣੇ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਏਰੀਅਲ ਆਪਣੀ ਹੌਟਨੈੱਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ। ਬੀਤੇ ਦਿਨੀ ਏਰੀਅਲ ਇਕ ਇਵੈਂਟ 'ਚ ਪਹੁੰਚੀ ਜਿਸ ਦੌਰਾਨ ਉਹ ਆਪਣੀ ਡਰੈੱਸ 'ਚ ਕਾਫੀ ਹੌਟ ਦਿਖਾਈ ਦੇ ਰਹੀ ਸੀ। ਇਵੈਂਟ 'ਚ ਸਭ ਦੀਆਂ ਨਿਗਾਹਾਂ ਉਸ 'ਤੇ ਟਿੱਕੀਆਂ ਸਨ।
ਏਰੀਅਲ ਵਿੰਟਰ ਦੀ ਸੋਸ਼ਲ ਮੀਡੀਆ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਹੈ। ਉਸਦੇ ਇੰਸਟਾਗ੍ਰਾਮ 'ਤੇ 3.9 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 1,438 ਪੋਸਟਾਂ ਸ਼ੇਅਰ ਕਰ ਚੁੱਕੀ ਹੈ।