ਮੁੰਬਈ (ਬਿਊਰੋ)— ਅਮਰੀਕਨ ਅਦਾਕਾਰਾ ਏਰੀਅਲ ਵਿੰਟਰ ਹਮੇਸ਼ਾ ਹੀ ਆਪਣੀਆਂ ਸਿਜ਼ਲਿੰਗ ਤਸਵੀਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਹਾਲੀਵੁੱਡ ਹਸੀਨਾ ਏਰੀਅਲ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਦਰਸਅਲ, ਏਰੀਅਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬਹੁਤ ਹੌਟ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਏਰੀਅਲ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਏਰੀਅਲ ਆਪਣੀ ਹੌਟਨੈੱਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ। ਬੀਤੇ ਦਿਨੀ ਏਰੀਅਲ ਇਕ ਇਵੈਂਟ 'ਚ ਪਹੁੰਚੀ ਜਿਸ ਦੌਰਾਨ ਉਹ ਆਪਣੀ ਡਰੈੱਸ 'ਚ ਕਾਫੀ ਹੌਟ ਦਿਖਾਈ ਦੇ ਰਹੀ ਸੀ।
ਏਰੀਅਲ ਵਿੰਟਰ ਦੀ ਸੋਸ਼ਲ ਮੀਡੀਆ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਹੈ। ਉਸਦੇ ਇੰਸਟਾਗ੍ਰਾਮ 'ਤੇ 3.9 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 1,438 ਪੋਸਟਾਂ ਸ਼ੇਅਰ ਕਰ ਚੁੱਕੀ ਹੈ।