FacebookTwitterg+Mail

B'Day: ਕਰੋੜਾਂ ਦੀ ਫੀਸ ਲੈਣ ਵਾਲੇ ਅਰਿਜੀਤ ਸਿੰਘ ਜਦੋਂ ਚੱਪਲ ਪਹਿਨ ਪਹੁੰਚ ਗਏ ਸਨ ਐਵਾਰਡ ਲੈਣ

arijit singh  s birthday
25 April, 2018 03:50:28 PM

ਮੁੰਬਈ(ਬਿਊਰੋ)— ਮਸ਼ਹੂਰ ਗਾਇਕ ਅਰਿਜੀਤ ਸਿੰਘ ਦਾ ਨਾਂ ਬਾਲੀਵੁੱਡ ਦੇ ਸਭ ਤੋਂ ਨਾਮੀ ਗਾਇਕਾਂ 'ਚ ਸ਼ਾਮਿਲ ਹੈ, ਜੋ ਆਪਣੇ ਮਿੱਠੇ ਸੁਰ ਅਤੇ ਸ਼ਾਨਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਅੱਜ ਅਰਿਜੀਤ ਸਿੰਘ ਦਾ ਜਨਮਦਿਨ ਹੈ। ਉਹ 31 ਸਾਲ ਦੇ ਹੋ ਗਏ ਹਨ। ਅਰਿਜੀਤ ਕਦੇ ਆਪਣੀ ਗਾਇਕੀ ਲਈ ਪ੍ਰਸ਼ੰਸਕਾਂ ਵਿਚਕਾਰ ਲੋਕਪ੍ਰਿਯ ਰਹੇ ਤਾਂ ਦੂਜੇ ਪਾਸੇ ਵਿਵਾਦਾਂ ਨਾਲ ਵੀ ਉਨ੍ਹਾਂ ਦਾ ਸੰਬੰਧ ਡੂੰਘਾ ਰਿਹਾ। ਅਰਿਜੀਤ ਸਿੰਘ, ਗੁਲਾਮ ਅਲੀ, ਜਗਜੀਤ ਸਿੰਘ, ਮਹਿੰਦੀ ਹਸਨ ਨੂੰ ਸੁਣਨਾ ਪਸੰਦ ਕਰਦੇ ਹਨ।

Punjabi Bollywood Tadka

ਬਾਲੀਵੁੱਡ 'ਚ ਅਰਿਜੀਤ ਦਾ ਪਹਿਲਾ ਗੀਤ 2011 'ਚ ਆਈ ਫਿਲਮ 'ਮਰਡਰ 2' ਦਾ 'ਫਿਰ ਮੁਹੱਬਤ ਕਰਨੇ ਚਲਾ ਹੈ ਤੂੰ' ਸੀ। ਇਸ ਗੀਤ ਦੇ ਰਿਲੀਜ਼ ਨੇ ਅਰਿਜੀਤ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਰਿਜੀਤ ਨੇ ਇਹ ਗੀਤ 2009 'ਚ ਗਾਇਆ ਸੀ ਪਰ ਉਸ ਸਮੇਂ ਇਹ ਗੀਤ ਰਿਲੀਜ਼ ਨਾ ਹੋ ਸਕਿਆ। ਅਰਿਜੀਤ ਇਸ ਗੀਤ ਨੂੰ ਗਾ ਕੇ ਭੁੱਲ ਚੁੱਕੇ ਸਨ। ਬਾਅਦ 'ਚ ਜਦੋਂ ਇਹ ਗੀਤ 2011 'ਚ ਰਿਲੀਜ਼ ਹੋਇਆ ਤਾਂ ਇਸ ਗੱਲ ਦੀ ਜਾਣਕਾਰੀ ਵੀ ਅਰਿਜੀਤ ਦੇ ਦੋਸਤ ਨੇ ਉਨ੍ਹਾਂ ਨੂੰ ਦਿੱਤੀ ਸੀ।

Punjabi Bollywood Tadka

ਅਰਿਜੀਤ 45 ਮਿੰਟ ਲਈ 1.5 ਕਰੋੜ ਰੁਪਏ ਚਾਰਜ ਕਰਦੇ ਹਨ। ਉੱਥੇ ਬਾਲੀਵੁੱਡ ਦੇ ਇਕ ਗੀਤ ਲਈ ਅਰਿਜੀਤ ਦੀ ਫੀਸ 16 ਲੱਖ ਤੱਕ ਹੈ। ਇੰਨੀ ਫੀਸ ਤੋਂ ਬਾਅਦ ਵੀ ਅਰਿਜੀਤ ਪੂਰੀ ਤਰ੍ਹਾਂ ਸਾਦਾ ਜੀਵਨ ਜਿਊਂਦੇ ਹਨ। ਉਨ੍ਹਾਂ ਕੋਲ੍ਹ ਖੁਦ ਦੀ ਕਾਰ ਤੱਕ ਨਹੀਂ ਹੈ। ਅਰਿਜੀਤ ਅੱਜ ਵੀ ਪਬਲਿਕ ਟਰਾਂਸਪੋਰਟ ਤੋਂ ਟ੍ਰੈਵਲ ਕਰਨਾ ਪਸੰਦ ਕਰਦੇ ਹਨ। ਅਰਿਜੀਤ ਸਿੰਘ ਦੇ ਪਹਿਲੇ ਵਿਆਹ ਨੂੰ ਲੈ ਕੇ ਹੁਣ ਤੱਕ ਰਾਜ਼ ਬਣਿਆ ਹੋਇਆ ਹੈ। ਅਰਿਜੀਤ ਨੇ 2014 'ਚ ਦੂਜਾ ਵਿਆਹ ਕੋਇਲ ਰਾਏ ਨਾਲ ਕੀਤਾ ਸੀ, ਜੋ ਪਹਿਲੇ ਤੋਂ ਹੀ ਇਕ ਬੱਚੀ ਦੀ ਮਾਂ ਹੈ।

Punjabi Bollywood Tadka

ਪਹਿਲੇ ਵਿਆਹ ਨੂੰ ਲੈ ਕੇ ਕਿਹਾ ਜਾਂਦਾ ਹੈ ਅਰਿਜੀਤ ਦੀ ਪਹਿਲਾ ਵਿਆਹ ਜ਼ਲਦਬਾਜ਼ੀ ਦੇ ਫੈਸਲੇ ਕਾਰਨ ਹੋਇਆ ਸੀ, ਇਸ ਲਈ ਰਿਸ਼ਤਾ ਵਧੇਰੇ ਸਮੇਂ ਤੱਕ ਟਿਕ ਨਾ ਸਕਿਆ। ਇਕ ਮਸ਼ਹੂਰ ਘਟਨਾ ਮੁਤਾਬਕ ਜਦੋਂ ਸਲਮਾਨ ਖਾਨ ਇਕ ਐਵਾਰਡ ਸ਼ੋਅ ਨੂੰ ਹੋਸਟ ਕਰ ਰਹੇ ਸਨ, ਉਸ ਸਮੇਂ ਗਾਇਕ ਅਰਿਜੀਤ ਸਿੰਘ ਨੂੰ 'ਆਸ਼ਿਕੀ 2' ਲਈ ਬਤੌਰ ਬੈਸਟ ਗਾਇਕ ਨਾਮਜ਼ਦ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਅਰਿਜੀਤ ਦਾ ਨਾਂ ਅਨਾਊਂਸ ਹੋਇਆ ਤਾਂ ਉਸ ਸਮੇਂ ਉਹ ਸੋ ਰਹੇ ਸਨ।

Punjabi Bollywood Tadka

ਜਦੋਂ ਉਨ੍ਹਾਂ ਨੂੰ ਕਿਸੇ ਨੇ ਜਗਾਇਆ ਤਾਂ ਉਹ ਕੈਜ਼ੂਅਲ ਸ਼ਰਟ ਅਤੇ ਚੱਪਲ ਪਾ ਕੇ ਸਟੇਜ 'ਤੇ ਪਹੁੰਚ ਗਏ ਸਨ। ਸਲਮਾਨ ਨੂੰ ਅਰਿਜੀਤ ਦਾ ਇਹ ਰਵੱਈਆ ਬਿਲਕੁੱਲ ਪਸੰਦ ਨਹੀਂ ਆਇਆ ਅਤੇ ਜਦੋਂ ਸਲਮਾਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਸੀਂ ਸੋ ਰਹੇ ਸਨ ਤਾਂ ਅਰਿਜੀਤ ਨੇ ਜਵਾਬ ਦਿੱਤਾ ਕਿ ਤੁਸੀਂ ਲੋਕਾਂ ਨੇ ਸਵਾ ਦਿੱਤਾ। ਬਸ ਅਰਿਜੀਤ ਦੀ ਇਹੀ ਗਲਤੀ ਉਨ੍ਹਾਂ 'ਤੇ ਭਾਰੀ ਪੈ ਗਈ ਅਤੇ ਇਸ ਗਲਤੀ ਲਈ ਉਨ੍ਹਾਂ ਨੇ ਸਲਮਾਨ ਤੋਂ ਸ਼ਰੇਆਮ ਮੁਆਫੀ ਮੰਗਣੀ ਪਈ ਪਰ ਸਲਮਾਨ ਨੇ ਅਰਿਜੀਤ ਨੂੰ ਉਨ੍ਹਾਂ ਵਲੋਂ ਗਾਏ ਗੀਤ (ਜਗ ਘੂਮਿਆ) ਤੋਂ ਬੈਨ ਕਰ ਦਿੱਤਾ (ਬਾÎਅਦ 'ਚ ਰਾਹਤ ਫਤਹਿ ਅਲੀ ਖਾਨ ਨੇ ਗਾਇਆ ਸੀ)।

Punjabi Bollywood Tadka

2015 'ਚ ਅਰਿਜੀਤ ਸਿੰਘ ਨੂੰ ਗੈਂਗਸਟਰ ਰਵੀ ਪੁਜਾਰੀ ਤੋਂ 5 ਕਰੋੜ ਰੁਪਏ ਲਈ ਧਮਕੀ ਭਰਿਆ ਫੋਨ ਵੀ ਆਇਆ ਸੀ। ਹਾਲਾਂਕਿ ਅਰਿਜੀਤ ਨੇ ਇਸ ਦੀ ਪੁਲਸ ਕੰਪਲੇਨ ਨਹੀਂ ਕੀਤੀ ਸੀ। ਇੰਨਾ ਹੀ ਨਹੀਂ 2013 'ਚ ਅਰਿਜੀਤ ਇਕ ਇੰਟਰਵਿਊ ਦੌਰਾਨ ਰਿਪੋਰਟਰ 'ਤੇ ਭੜਕ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

Punjabi Bollywood Tadka


Tags: Arijit SinghBirthdayPhir MohabbatMurder 2Aashiqui 2Tum Hi HoSalman Khan

Edited By

Chanda Verma

Chanda Verma is News Editor at Jagbani.