FacebookTwitterg+Mail

B'Day Spl: ਇਕ ਗੀਤ ਕਾਰਨ ਅਰਿਜੀਤ ਰਾਤੋਂ-ਰਾਤ ਬਣ ਗਏ ਸੀ ਸਟਾਰ

arijit singh
25 April, 2019 01:29:44 PM

ਮੁੰਬਈ(ਬਿਊਰੋ)— ਮਸ਼ਹੂਰ ਗਾਇਕ ਅਰਿਜੀਤ ਸਿੰਘ ਦਾ ਨਾਂ ਬਾਲੀਵੁੱਡ ਦੇ ਸਭ ਤੋਂ ਨਾਮੀ ਗਾਇਕਾਂ 'ਚ ਸ਼ਾਮਿਲ ਹੈ, ਜੋ ਆਪਣੇ ਮਿੱਠੇ ਸੁਰ ਅਤੇ ਸ਼ਾਨਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਅੱਜ ਅਰਿਜੀਤ ਸਿੰਘ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਅਰਿਜੀਤ ਕਦੇ ਆਪਣੀ ਗਾਇਕੀ ਲਈ ਪ੍ਰਸ਼ੰਸਕਾਂ ਵਿਚਕਾਰ ਲੋਕਪ੍ਰਿਯ ਰਹੇ ਤਾਂ ਕਦੇ ਵਿਵਾਦਾਂ ਨਾਲ ਵੀ ਉਨ੍ਹਾਂ ਦਾ ਸੰਬੰਧ ਡੂੰਘਾ ਰਿਹਾ। ਅਰਿਜੀਤ ਸਿੰਘ, ਗੁਲਾਮ ਅਲੀ, ਜਗਜੀਤ ਸਿੰਘ, ਮਹਿੰਦੀ ਹਸਨ ਨੂੰ ਸੁਣਨਾ ਪਸੰਦ ਕਰਦੇ ਹਨ।
Punjabi Bollywood Tadka
ਅਰਿਜੀਤ ਦਾ ਪਹਿਲਾ ਗੀਤ 2011 'ਚ ਆਈ ਫਿਲਮ 'ਮਰਡਰ 2' ਦਾ 'ਫਿਰ ਮੁਹੱਬਤ ਕਰਨੇ ਚਲਾ ਹੈ ਤੂੰ' ਸੀ। ਇਸ ਗੀਤ ਦੇ ਰਿਲੀਜ਼ ਨੇ ਅਰਿਜੀਤ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਰਿਜੀਤ ਨੇ ਇਹ ਗੀਤ 2009 'ਚ ਗਾਇਆ ਸੀ ਪਰ ਉਸ ਸਮੇਂ ਇਹ ਗੀਤ ਰਿਲੀਜ਼ ਨਾ ਹੋ ਸਕਿਆ। ਅਰਿਜੀਤ ਇਸ ਗੀਤ ਨੂੰ ਗਾ ਕੇ ਭੁੱਲ ਚੁੱਕੇ ਸਨ। ਬਾਅਦ 'ਚ ਜਦੋਂ ਇਹ ਗੀਤ 2011 'ਚ ਰਿਲੀਜ਼ ਹੋਇਆ ਤਾਂ ਇਸ ਗੱਲ ਦੀ ਜਾਣਕਾਰੀ ਵੀ ਅਰਿਜੀਤ ਦੇ ਦੋਸਤ ਨੇ ਉਨ੍ਹਾਂ ਨੂੰ ਦਿੱਤੀ ਸੀ।
Punjabi Bollywood Tadka
ਅਰਿਜੀਤ 45 ਮਿੰਟ ਲਈ 1.5 ਕਰੋੜ ਰੁਪਏ ਚਾਰਜ ਕਰਦੇ ਹਨ। ਉੱਥੇ ਬਾਲੀਵੁੱਡ ਦੇ ਇਕ ਗੀਤ ਲਈ ਅਰਿਜੀਤ ਦੀ ਫੀਸ 16 ਲੱਖ ਤੱਕ ਹੈ। ਇੰਨੀ ਫੀਸ ਤੋਂ ਬਾਅਦ ਵੀ ਅਰਿਜੀਤ ਪੂਰੀ ਤਰ੍ਹਾਂ ਸਾਦਾ ਜੀਵਨ ਜਿਊਂਦੇ ਹਨ। ਉਨ੍ਹਾਂ ਕੋਲ੍ਹ ਖੁਦ ਦੀ ਕਾਰ ਤੱਕ ਨਹੀਂ ਹੈ। ਅਰਿਜੀਤ ਅੱਜ ਵੀ ਪਬਲਿਕ ਟਰਾਂਸਪੋਰਟ ਤੋਂ ਟ੍ਰੈਵਲ ਕਰਨਾ ਪਸੰਦ ਕਰਦੇ ਹਨ। ਅਰਿਜੀਤ ਸਿੰਘ ਦੇ ਪਹਿਲੇ ਵਿਆਹ ਨੂੰ ਲੈ ਕੇ ਹੁਣ ਤੱਕ ਰਾਜ਼ ਬਣਿਆ ਹੋਇਆ ਹੈ। ਅਰਿਜੀਤ ਨੇ 2014 'ਚ ਦੂਜਾ ਵਿਆਹ ਕੋਇਲ ਰਾਏ ਨਾਲ ਕੀਤਾ ਸੀ, ਜੋ ਪਹਿਲੇ ਤੋਂ ਹੀ ਇਕ ਬੱਚੀ ਦੀ ਮਾਂ ਹੈ।
Punjabi Bollywood Tadka
ਅਰਿਜੀਤ ਦੀ ਪਹਿਲਾ ਵਿਆਹ ਜ਼ਲਦਬਾਜ਼ੀ ਦੇ ਫੈਸਲੇ ਕਾਰਨ ਹੋਇਆ ਸੀ, ਇਸ ਲਈ ਰਿਸ਼ਤਾ ਵਧੇਰੇ ਸਮੇਂ ਤੱਕ ਟਿਕ ਨਾ ਸਕਿਆ। ਇਕ ਮਸ਼ਹੂਰ ਘਟਨਾ ਮੁਤਾਬਕ ਜਦੋਂ ਸਲਮਾਨ ਖਾਨ ਇਕ ਐਵਾਰਡ ਸ਼ੋਅ ਨੂੰ ਹੋਸਟ ਕਰ ਰਹੇ ਸਨ, ਉਸ ਸਮੇਂ ਗਾਇਕ ਅਰਿਜੀਤ ਸਿੰਘ ਨੂੰ 'ਆਸ਼ਿਕੀ 2' ਲਈ ਬਤੌਰ ਬੈਸਟ ਗਾਇਕ ਨਾਮਜ਼ਦ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਅਰਿਜੀਤ ਦਾ ਨਾਂ ਅਨਾਊਂਸ ਹੋਇਆ ਤਾਂ ਉਸ ਸਮੇਂ ਉਹ ਸੋ ਰਹੇ ਸਨ।
Punjabi Bollywood Tadka
ਜਦੋਂ ਉਨ੍ਹਾਂ ਨੂੰ ਕਿਸੇ ਨੇ ਜਗਾਇਆ ਤਾਂ ਉਹ ਕੈਜ਼ੂਅਲ ਸ਼ਰਟ ਅਤੇ ਚੱਪਲ ਪਾ ਕੇ ਸਟੇਜ 'ਤੇ ਪਹੁੰਚ ਗਏ ਸਨ। ਸਲਮਾਨ ਨੂੰ ਅਰਿਜੀਤ ਦਾ ਇਹ ਰਵੱਈਆ ਬਿਲਕੁੱਲ ਪਸੰਦ ਨਹੀਂ ਆਇਆ ਅਤੇ ਜਦੋਂ ਸਲਮਾਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਸੀਂ ਸੋ ਰਹੇ ਸਨ ਤਾਂ ਅਰਿਜੀਤ ਨੇ ਜਵਾਬ ਦਿੱਤਾ ਕਿ ਤੁਸੀਂ ਲੋਕਾਂ ਨੇ ਸਵਾ ਦਿੱਤਾ। ਬਸ ਅਰਿਜੀਤ ਦੀ ਇਹੀ ਗਲਤੀ ਉਨ੍ਹਾਂ 'ਤੇ ਭਾਰੀ ਪੈ ਗਈ ਅਤੇ ਇਸ ਗਲਤੀ ਲਈ ਉਨ੍ਹਾਂ ਨੇ ਸਲਮਾਨ ਤੋਂ ਸ਼ਰੇਆਮ ਮੁਆਫੀ ਮੰਗਣੀ ਪਈ ਪਰ ਸਲਮਾਨ ਨੇ ਅਰਿਜੀਤ ਨੂੰ ਉਨ੍ਹਾਂ ਵਲੋਂ ਗਾਏ ਗੀਤ (ਜਗ ਘੂਮਿਆ) ਤੋਂ ਬੈਨ ਕਰ ਦਿੱਤਾ (ਬਾÎਅਦ 'ਚ ਰਾਹਤ ਫਤਹਿ ਅਲੀ ਖਾਨ ਨੇ ਗਾਇਆ ਸੀ)।
Punjabi Bollywood Tadka
2015 'ਚ ਅਰਿਜੀਤ ਸਿੰਘ ਨੂੰ ਗੈਂਗਸਟਰ ਰਵੀ ਪੁਜਾਰੀ ਤੋਂ 5 ਕਰੋੜ ਰੁਪਏ ਲਈ ਧਮਕੀ ਭਰਿਆ ਫੋਨ ਵੀ ਆਇਆ ਸੀ। ਹਾਲਾਂਕਿ ਅਰਿਜੀਤ ਨੇ ਇਸ ਦੀ ਪੁਲਸ ਕੰਪਲੇਨ ਨਹੀਂ ਕੀਤੀ ਸੀ। ਇੰਨਾ ਹੀ ਨਹੀਂ 2013 'ਚ ਅਰਿਜੀਤ ਇਕ ਇੰਟਰਵਿਊ ਦੌਰਾਨ ਰਿਪੋਰਟਰ 'ਤੇ ਭੜਕ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।
Punjabi Bollywood Tadka


Tags: Arijit SinghFilm Star BirthdayMurder 2Aashiqui 2 Tum Hi Hoਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.