FacebookTwitterg+Mail

video : 'ਬਦਰੀਨਾਥ ਕੀ ਦੁਲਹਨੀਆ' ਦਾ ਨਵਾਂ ਗੀਤ 'ਰੋਕੇ ਨਾ ਰੁਕੇ ਨੈਨਾ' ਦਰਸ਼ਕਾਂ 'ਚ ਪਾ ਰਿਹਾ ਹੈ ਧੂਮਾਂ

16 February, 2017 12:57:50 PM
ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਅਭਿਨੇਤਰੀ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦਾ ਤੀਜਾ ਗੀਤ 'ਰੋਕੇ ਨਾ ਰੁਕੇ ਨੈਨਾ' 14 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਸੰਗੀਤ ਅਮਾਲ ਮਲਿਕ ਨੇ ਦਿੱਤਾ ਹੈ ਅਤੇ ਇਸ ਗੀਤ ਦੇ ਗੀਤਕਾਰ ਕੁਮਾਰ ਹਨ। ਇਸ ਗੀਤ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਮਿਆਦ 4 ਮਿੰਟ 49 ਸੈਕਿੰਡ ਦੀ ਹੈ। ਇਸ ਗੀਤ ਨੂੰ ਇਕ ਦਿਨ 'ਚ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ, ਧਰਮ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ ਅਤੇ ਇਸ ਫਿਲਮ ਦਾ ਨਿਰਦੇਸ਼ਨ ਸ਼ੰਸ਼ਾਂਕ ਖੇਤਾਨ ਨੇ ਕੀਤਾ ਹੈ। ਇਹ ਫਿਲਮ 10 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Arijit SinghRoke Na Ruke NainaBadrinath Ki DulhaniaVarun DhawanAlia Bhattਅਰਿਜੀਤ ਸਿੰਘਵਰੁਣ ਧਵਨਆਲੀਆ ਭੱਟ