FacebookTwitterg+Mail

ਇੱਕ ਬੱਚੀ ਦੀ ਮਾਂ ਨਾਲ ਕੀਤਾ ਸੀ ਇਸ ਗਾਇਕ ਨੇ ਦੂਜਾ ਵਿਆਹ, ਸਲਮਾਨ ਨਾਲ ਚੱਲ ਰਿਹੈ ਵਿਵਾਦ

arijit singh
04 July, 2017 05:09:20 PM

ਮੁੰਬਈ— ਸੰਗੀਤ ਦੀ ਦੁਨੀਆ 'ਚ ਅਰਿਜੀਤ ਸਿੰਘ ਦਾ ਨਾਂ ਕਾਫੀ ਪ੍ਰਸਿੱਧ ਹੈ। ਇਸ ਦੇ ਨਾਲ ਹੀ ਉਹ ਫੇਸਬੁੱਕ 'ਤੇ ਵੀ ਮੋਸਟ ਪਾਪੁਲਰ ਮਿਊਜ਼ਕ ਕਲਾਕਾਰ ਹਨ। ਉਨ੍ਹਾਂ ਦੇ ਆਫੀਸ਼ੀਅਲ ਫੇਸਬੁੱਕ ਪੇਜ਼ 'ਤੇ ਜੂਨ 2017 ਤੱਕ ਤਕਰੀਬਨ 17 ਮੀਲੀਅਨ ਫਾਲੋਵਰਜ਼ ਹੋ ਗਏ ਹਨ। ਜਾਣਕਾਰੀ ਮੁਤਾਬਕ ਅਰਿਜੀਤ ਸਿੰਘ ਆਪਣੀ ਅਸਲੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਗੱਲ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਨੇ 2 ਵਿਆਹ ਕੀਤੇ ਹਨ। ਫਰਸਟ ਵਾਈਫ ਨਾਲ ਤਲਾਕ ਹੋਣ ਤੋਂ ਬਾਅਦ ਉਨ੍ਹਾਂ ਨੇ ਇਕ ਬੱਚੀ ਦੀ ਮਾਂ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦੀ ਦੂਜੀ ਪਤਨੀ ਕੋਇਲ ਉਨ੍ਹਾਂ ਦਾ ਬਚਪਨ ਦੀ ਦੋਸਤ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਗੱਲ 2016 ਦੀ ਹੈ, ਜਦੋਂ ਅਰਿਜੀਤ ਸਿੰਘ ਅਤੇ ਸਲਮਾਨ ਖਾਨ ਵਿਚਕਾਰ ਲੜਾਈ ਦੀਆਂ ਖ਼ਬਰਾਂ ਮੀਡੀਆ 'ਚ ਖੂਬ ਉਛਲੀਆਂ ਸਨ। ਰਿਪੋਰਟਜ਼ ਦੀ ਮੰਨਏ ਤਾਂ ਇਕ ਐਵਾਰਡ ਫੰਕਸ਼ਨ 'ਚ ਅਰਿਜੀਤ ਨੇ ਸਲਮਾਨ ਖਾਨ ਨੂੰ ਕੁਝ ਉਲਟਾ-ਸਿੱਧਾ ਕਹਿ ਦਿੱਤਾ ਸੀ। ਇਸ ਤੋਂ ਬਾਅਦ ਸਲਮਾਨ ਉਨ੍ਹਾਂ ਨਾਲ ਗੁੱਸੇ ਹੋ ਗਏ। ਇੰਨਾ ਹੀ ਨਹੀਂ ਸਲਮਾਨ ਦੀ ਫਿਲਮ 'ਸੁਲਤਾਨ' ਲਈ ਅਰਿਜੀਤ ਨੇ ਇਕ ਗੀਤ ਵੀ ਰਿਕਾਰਡ ਕੀਤਾ ਸੀ ਪਰ ਸਲਮਾਨ ਨੇ ਉਹ ਗੀਤ ਫਿਲਮ 'ਚੋਂ ਕੱਟਵਾ ਦਿੱਤਾ ਸੀ। ਇਸ 'ਤੇ ਅਰਿਜੀਤ ਨੇ ਆਪਣੀ ਗਲਤੀ ਮੰਨਦੇ ਹੋਏ ਸਲਮਾਨ ਤੋਂ ਸੋਸ਼ਲ ਮੀਡੀਆ ਦੇ ਰਾਹੀ ਕਈ ਵਾਰ ਮਾਫੀ ਮੰਗੀ ਪਰ ਸਲਮਾਨ ਨੇ ਇਸ 'ਤੇ ਕੋਈ ਰਿਐਕਸ਼ਨ ਨਹੀਂ ਦਿੱਤਾ।

Punjabi Bollywood Tadka

'ਆਸ਼ਿਕੀ-2' ਦੇ ਗੀਤ ਤੋਂ ਮਿਲੀ ਪ੍ਰਸਿੱਧੀ
2013 'ਚ ਆਈ ਫਿਲਮ 'ਆਸ਼ਿਕੀ-2' ਦੇ ਗੀਤ 'ਤੁੰਮ ਹੀ ਹੋ...' ਇੰਨਾ ਜ਼ਿਆਦਾ ਮਸ਼ਹੂਰ ਹੋਇਆ ਸੀ ਅਰਿਜੀਤ ਰਾਤੋਂ-ਰਾਤ ਪ੍ਰਸਿੱਧ ਹੋ ਗਏ ਸਨ। ਉਨ੍ਹਾਂ ਨੇ 'ਦਿੱਲੀ ਵਾਲੀ ਗਰਲਫ੍ਰੈਂਡ...' , 'ਮੈਂ ਰੰਗ ਸ਼ਰਬਤੋਂ ਕਾ', 'ਕਸ਼ਮੀਰ ਮੇਂ ਤੂੰ ਕੰਨਿਆਕੁਮਾਰੀ', 'ਰਾਤਭਰ ਹਾਂ ਰਾਤਭਰ', 'ਸੂਰਜ ਡੂਬਾ ਹੈ ਯਾਰੋ', 'ਦੇਖਾ ਹਜ਼ਾਰੋਂ ਦਫਾ ਆਪਕੋ' ਸਮੇਤ ਕਈ ਫਿਲਮ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

Punjabi Bollywood Tadka

ਰਿਐਲਿਟੀ ਸ਼ੋਅ ਦੇ ਫਾਈਨਲ 'ਚ ਹਾਰ ਗਏ ਸਨ
2005 'ਚ ਉਨ੍ਹਾਂ ਨੇ ਰਾਜਿੰਦਰ ਪ੍ਰਸਾਦ ਹਜ਼ਾਰੀ ਦੇ ਕਹਿਣੇ 'ਤੇ ਰਿਐਲਿਟੀ ਸ਼ੋਅ 'ਫੇਮ ਗੁਰੂਕੁੱਲ' ਦਾ ਆਡੀਸ਼ਨ ਦਿੱਤਾ ਸੀ ਅਤੇ ਸਿਲੈਕਟ ਵੀ ਹੋਏ। ਹਾਲਾਂਕਿ ਅਰਿਜੀਤ ਫਾਈਨਲ 'ਚ ਇਹ ਸ਼ੋਅ ਹਾਰ ਗਏ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਰਿਐਲਿਟੀ ਸ਼ੋਅ '10 ਦੇ 10 ਲੇ ਗਏ ਦਿਲ' 'ਚ ਹਿੱਸਾ ਲਿਆ। ਸ਼ੋਅ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਿਊਜ਼ਕ ਕੈਰੀਅਰ ਦੀ ਸ਼ੁਰੂਆਤ ਕੀਤੀ।

Punjabi Bollywood Tadka

ਗੁੱਪ-ਚੁੱਪ ਕੀਤਾ ਸੀ ਦੂਜਾ ਵਿਆਹ
ਅਰਿਜੀਤ ਨੇ ਇਕ ਮਿਊਜ਼ਕ ਪ੍ਰੋਗਾਮ 'ਚ ਉਨ੍ਹਾਂ ਦੀ ਸਹਿ-ਪ੍ਰਤੀਭਾਗੀ ਰਹੀ ਕੋਇਲ ਸਿੰਘ ਨੇ 2013 'ਚ ਵਿਆਹ ਕੀਤਾ ਸੀ। ਹਾਲਾਂਕਿ ਇਹ ਵਿਆਹ ਜ਼ਿਆਦਾ ਲੰਬਾ ਨਹੀਂ ਚੱਲਿਆ ਅਤੇ ਉਸੇ ਸਾਲ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਚਪਨ ਦੀ ਦੋਸਤ ਕੋਇਲ ਰਾਏ ਨਾਲ ਬੰਗਾਲੀ ਰੀਤੀ-ਰਿਵਾਜਾਂ ਨਾਲ ਗੁੱਪ-ਚੁੱਪ ਤਰੀਕੇ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਇਹ ਦੂਜਾ ਵਿਆਹ ਸੀ।

Punjabi Bollywood Tadka


Tags: Arijit Singhlife factSalman Khan ਅਰਿਜੀਤ ਸਿੰਘਸਲਮਾਨ ਖਾਨ