FacebookTwitterg+Mail

ਜੇ ਮੈਂ ਜ਼ਿਆਦਾ ਗਾਵਾਂਗਾ ਤਾਂ ਲੋਕ ਮੇਰੇ ਤੋਂ ਅੱਕ ਜਾਣਗੇ : ਅਰੀਜੀਤ ਸਿੰਘ

arijit singh
05 November, 2017 10:59:52 AM

ਮੁੰਬਈ(ਬਿਊਰੋ)— ਗਾਇਕ ਅਰੀਜੀਤ ਸਿੰਘ ਅੱਜ ਬਾਲੀਵੁੱਡ ਦੀ ਬੁਲੰਦੀ 'ਤੇ ਹੈ ਅਤੇ ਉਸਦਾ ਹਰ ਗੀਤ ਰਿਲੀਜ਼ ਹੁੰਦੇ ਹੀ ਹਿੱਟ ਹੋ ਜਾਂਦਾ ਹੈ ਪਰ ਹੁਣ ਉਹ ਘੱਟ ਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਲੋਕ ਉਨ੍ਹਾਂ ਤੋਂ ਅੱਕ ਨਾ ਸਕਣ। 'ਜਾਲਿਮਾ', 'ਫਿਰ ਵੀ ਤੁਮਕੋ ਚਾਹੂੰਗਾ' ਅਤੇ 'ਹਵਾਏਂ' ਵਰਗੇ ਗਾਣਿਆਂ ਨਾਲ ਇਸ ਸਾਲ ਧੂਮ ਮਚਾਉਣ ਵਾਲੇ ਅਰੀਜੀਤ ਮੰਨਦੇ ਹਨ ਕਿ ਉਨ੍ਹਾਂ ਨੂੰ ਹਰ ਸਮੇਂ ਆਪਣੇ ਗਾਣੇ ਸੁਣਨਾ ਚੰਗਾ ਨਹੀਂ ਲੱਗਦਾ।
ਉਨ੍ਹਾਂ ਕਿਹਾ ਕਿ ਮੈਂ ਇਨ੍ਹੀਂ ਦਿਨੀਂ ਰੇਡੀਓ ਸੁਣਨਾ ਵੀ ਬੰਦ ਕਰ ਦਿੱਤਾ ਹੈ, ਕਿਉਂਕਿ ਜਦੋਂ ਮੈਂ ਰੇਡੀਓ ਚਲਾਉਂਦਾ ਹਾਂ ਤਾਂ ਉਥੇ ਮੇਰੇ ਗਾਣੇ ਚੱਲ ਰਹੇ ਹੁੰਦੇ ਹਨ। ਤੁਸੀਂ ਹਰ ਸਮੇਂ ਆਪਣੇ ਗਾਣੇ ਨਹੀਂ ਸੁਣ ਸਕਦੇ। ਦੁਨੀਆ ਵਿਚ ਹੋਰ ਵੀ ਬਹੁਤ ਕੁੱਝ ਚੱਲ ਰਿਹਾ ਹੈ, ਲੋਕ ਅੱਕ ਰਹੇ ਹਨ। ਹਰ ਹਫਤੇ 10 ਤੋਂ ਵੱਧ ਗਾਣੇ ਰਿਲੀਜ਼ ਹੋ ਰਹੇ ਹਨ। ਗਾਇਕ ਨੇ ਕਿਹਾ ਕਿ ਇਸ ਸਥਿਤੀ ਤੋਂ ਬਚਣ ਲਈ ਮੈਂ ਘੱਟ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।


Tags: Arijit SinghSing All Songs People Bored Bollywood Singerਅਰੀਜੀਤ ਸਿੰਘ