FacebookTwitterg+Mail

ਸਲਮਾਨ ਦੀ ਨਾਰਾਜ਼ਗੀ ਦੇ ਬਾਵਜੂਦ ਅਰਿਜੀਤ ਨੇ ਗਾਇਆ ਇਹ ਗੀਤ, ਵੀਡੀਓ ਵਾਇਰਲ

arijit singh
27 March, 2018 10:20:30 AM

ਮੁੰਬਈ (ਬਿਊਰੋ)— ਐਕਟਰ ਸਲਮਾਨ ਖਾਨ ਅਤੇ ਸਿੰਗਰ ਅਰਿਜੀਤ ਸਿੰਘ ਵਿਚਕਾਰ ਆਪਸੀ ਵਿਵਾਦ ਕਾਫ਼ੀ ਪੁਰਾਣਾ ਹੈ। ਇਸ ਵਿਵਾਦ ਦੀ ਵਜ‍੍ਹਾ ਨਾਲ ਅਰਿਜੀਤ ਨੂੰ ਸਲਮਾਨ ਦੀਆਂ ਕਈ ਫਿਲਮਾਂ ਵਿਚ ਗਾਉਣ ਦਾ ਮੌਕਾ ਮਿਲਣ ਦੇ ਬਾਵਜੂਦ ਗਵਾਉਣਾ ਪਿਆ ਪਰ ਹੱਥ 'ਚੋਂ ਗਏ ਇਨ੍ਹਾਂ ਮੌਕਿਆਂ ਨੂੰ ਅਰਿਜੀਤ ਨੇ ਹਾਲ ਹੀ ਵਿਚ ਆਪਣੇ ਕੰਸਰਟ ਵਿਚ ਪੂਰਾ ਕੀਤਾ।
ਦਰਅਸਲ ਅਰਿਜੀਤ ਨੇ ਸਲਮਾਨ ਦੇ ਹਿੱਟ ਨੰਬਰ 'ਦਿਲ ਦੀਆਂ ਗੱਲਾਂ' ਨੂੰ ਸਟੇਜ ਪਰਫਾਮੈਂਸ ਦੌਰਾਨ ਗਾਇਆ। ਖਬਰਾਂ ਮੁਤਾਬਕ ਇਸ ਗੀਤ ਨੂੰ ਅਰਿਜੀਤ ਫਿਲਮ 'ਚ ਗਾਉਣ ਵਾਲੇ ਸਨ ਪਰ ਦਬੰਗ ਖਾਨ ਦੀ ਨਾਰਾਜ਼ਗੀ ਦੇ ਚਲਦੇ ਉਨ੍ਹਾਂ ਦੇ ਹੱਥੋਂ ਇਹ ਮੌਕਾ ਚਲਾ ਗਿਆ। ਅਜਿਹੀ ਹਾਲਤ ਵਿਚ ਇਸ ਖੂਬਸੂਰਤ ਗੀਤ ਨੂੰ ਅਰਿਜੀਤ ਨੇ ਸਟੇਜ 'ਤੇ ਗਾਇਆ, ਜਿਸ ਨੂੰ ਫੈਨਸ ਨੇ ਕਾਫ਼ੀ ਪਸੰਦ ਕੀਤਾ। ਸਿੰਗਰ ਦੀ ਆਵਾਜ਼ ਵਿਚ ਇਸ ਹਿੱਟ ਗੀਤ ਦਾ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।


ਦੱਸ ਦਈਏ ਕਿ ਇਨੀਂ ਦਿਨੀਂ ਅਰਿਜੀਤ ਸਿੰਗਿੰਗ ਟੂਰ 'ਤੇ ਨਿਕਲੇ ਹਨ, ਉਨ੍ਹਾਂ ਨੇ ਆਪਣੇ ਕਈ ਸੁਪਰਹਿਟ ਨੰਬਰ ਫੈਨਸ ਨੂੰ ਸੁਣਾਏ। ਉਥੇ ਹੀ ਉਨ੍ਹਾਂ ਗੀਤਾਂ ਨੂੰ ਗਾਉਣ ਦਾ ਅਰਮਾਨ ਵੀ ਪੂਰਾ ਕੀਤਾ ਜੋ ਉਨ੍ਹਾਂ ਦੇ ਹੱਥੋਂ ਕਿਸੇ ਵਜ੍ਹਾ ਕਾਰਨ ਨਿਕਲ ਗਏ ਸਨ। ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਓਰਿਜਨਲ ਨੰਬਰ 'ਦਿਲ ਦੀਆਂ ਗੱਲਾਂ' ਨੂੰ ਫਿਲਮ ਵਿਚ ਪਾਕਿਸਤਾਨੀ ਸਿੰਗਰ ਆਤਿਫ ਅਸਲਮ ਨੇ ਗਾਇਆ ਹੈ।
ਸਲਮਾਨ ਅਤੇ ਅਰਿਜੀਤ ਵਿਚਕਾਰ ਵਿਵਾਦ ਸਾਲ 2014 ਵਿਚ ਗਿਲਡ ਐਵਾਰਡ ਦੌਰਾਨ ਸ਼ੁਰੂ ਹੋਇਆ ਸੀ। ਐਵਾਰਡ ਸ਼ੋਅ ਦੌਰਾਨ 'ਆਸ਼ਿ‍ਕੀ 2' ਫਿਲਮ ਦੇ ਗੀਤ 'ਤੁਮ ਹੀ ਹੋ' ਲਈ ਬੈਸਟ ਪਲੇਬੈਕ ਸਿੰਗਰ ਐਵਾਰਡ ਦੇ ਤੌਰ 'ਤੇ ਅਰਿਜੀਤ ਨੂੰ ਚੁਣਿਆ ਗਿਆ। ਇਸ ਐਵਾਰਡ ਨੂੰ ਦੇਣ ਲਈ ਰੰਗ ਮੰਚ 'ਤੇ ਸਲਮਾਨ ਖਾਨ ਅਤੇ ਰਿਤੇਸ਼ ਦੇਸ਼ਮੁਖ ਮੌਜੂਦ ਸਨ ਜੋ ਕਿ ਸ਼ੋਅ ਨੂੰ ਹੋਸਟ ਵੀ ਕਰ ਰਹੇ ਸਨ। ਅਰਿਜੀਤ ਨੇ ਸਲਮਾਨ ਨੂੰ ਕਿਹਾ,''ਤੁਮ ਲੋਗੋ ਨੇ ਸੁਆ ਦਿਆ ਯਾਰ, ਇਸ 'ਤੇ ਸਲਮਾਨ ਨੇ ਤੁਮ ਹੀ ਹੋ ਗੀਤ ਦੀ ਧੁਨ ਗਾਉਂਦੇ ਹੋਏ ਕਿਹਾ ਕਿ ਜੇਕਰ ਤੂੰ ਇਸ ਤਰ੍ਹਾਂ ਦੇ ਗੀਤ ਗਾਉਗੇ ਤਾਂ ਨੀਂਦ ਹੀ ਆਵੇਗੀ।''


ਸਲਮਾਨ ਨੇ ਅਰਿਜੀਤ ਦੀ ਗੱਲ ਦਾ ਜਵਾਬ ਮਜ਼ਾਕਿਆ ਅੰਦਾਜ਼ ਵਿਚ ਦਿੱਤਾ ਪਰ ਸ਼ਾਇਦ ਮਨ ਹੀ ਮਨ ਵਿਚ ਐਕਟਰ ਦੇ ਦਿਲ ਵਿਚ ਅਰਿਜੀਤ ਦਾ ਇਹ ਐਟੀਟਿਊਡ ਚੰਗਾ ਨਾ ਲੱਗ। ਇਸ ਗੱਲ ਤੋਂ ਬਾਅਦ ਫਿਲਮ 'ਸੁਲਤਾਨ' ਵਿਚ ਜਦੋਂ ਸਲਮਾਨ ਦੁਆਰਾ ਅਰਿਜੀਤ ਦੇ ਗੀਤ ਨੂੰ ਹਟਾਏ ਜਾਣ ਦੀਆਂ ਖਬਰਾਂ ਚਰਚਾ ਵਿਚ ਰਹੀਆਂ ਤਾਂ ਅਰਿਜੀਤ ਨੇ ਫੇਸਬੁੱਕ 'ਤੇ ਇਕ ਲੰਬਾ ਪੋਸਟ ਲਿਖ ਕੇ ਖੁਦ ਨੂੰ ਭਾਈਜਾਨ ਦਾ ਫੈਨ ਦੱਸਦੇ ਹੋਏ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀ ਪਰ ਸਲਮਾਨ ਦਾ ਇਸ 'ਤੇ ਕੋਈ ਜਵਾਬ ਨਾ ਆਇਆ। ਸਲਮਾਨ ਖਾਨ ਦੀ ਇਹ ਨਾਰਾਜ਼ਗੀ ਹੁਣ ਤੱਕ ਦੂਰ ਨਹੀਂ ਹੋਈ ਹੈ।


Tags: Arijit SinghSalman KhanDil Diya Gallan

Edited By

Manju

Manju is News Editor at Jagbani.