FacebookTwitterg+Mail

ਅਰਿਜੀਤ ਸਿੰਘ ਨੇ ਇਮਤਿਆਜ਼ ਅਲੀ ਨੂੰ ਲਿਖਿਆ ਵਿਸ਼ੇਸ਼ ਮੈਸੇਜ

arijit singh
18 August, 2018 03:41:19 PM

ਮੁੰਬਈ (ਬਿਊਰੋ)— ਨਿਰਦੇਸ਼ਕ ਇਮਤਿਆਜ਼ ਅਲੀ ਦੀ ਅਗਲੀ ਫਿਲਮ 'ਲੈਲਾ ਮਜਨੂੰ' ਦਾ ਨਵਾਂ ਗੀਤ 'ਆਹਿਸਤਾ' ਅੱਜ ਰਿਲੀਜ਼ ਹੋ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਇਹ ਗੀਤ ਸੁਣ ਕੇ ਇਮਤਿਆਜ਼ ਅਲੀ ਇਕ ਵਿਸ਼ੇਸ਼ ਮੈਸੇਜ ਲਿਖਣ ਲਈ ਖੁਦ ਨੂੰ ਰੋਕ ਨਹੀਂ ਸਕੇ। ਇਕ ਸੱਚੀ ਪ੍ਰੇਮ ਕਹਾਣੀ 'ਚ ਅਰਿਜੀਤ ਸਿੰਘ ਦੀ ਦਿਲ ਨੂੰ ਛੂਹਣ ਵਾਲੀ ਆਵਾਜ਼ ਨਾ ਹੋਵੇ, ਇਹ ਸੰਭਵ ਨਹੀਂ ਹੈ। ਇਮਤਿਆਜ਼ ਵਲੋਂ ਨਿਰਦੇਸ਼ਿਤ ਲੈਲਾ ਮਜਨੂੰ ਦੇ ਇਸ ਗੀਤ 'ਚ ਪਿਆਰ ਦੇ ਦਰਦ ਅਤੇ ਗੁੱਸੇ ਨੂੰ ਪੇਸ਼ ਕਰਨ ਲਈ ਅਰਿਜੀਤ ਦਾ ਸਾਥ ਚਾਹੁੰਦੇ ਸਨ। ਜਦੋਂ ਨਿਰਮਾਤਾਵਾਂ ਨੇ ਗੀਤ ਦਾ ਇਕ ਰਫ ਵਰਜ਼ਨ ਅਰਿਜੀਤ ਨੂੰ ਭੇਜਿਆ ਤਾਂ ਉਨ੍ਹਾਂ ਨੂੰ ਇਹ ਗੀਤ ਪਸੰਦ ਆ ਗਿਆ। ਉਨ੍ਹਾਂ ਇਮਤਿਆਜ਼ ਨੂੰ ਇਕ ਮੈਸੇਜ ਭੇਜਿਆ ਕਿ ਉਹ ਕਿਵੇਂ ਗੀਤ ਦੇ ਨਾਲ ਜੁੜਿਆ ਮਹਿਸੂਸ ਕਰ ਰਹੇ ਹਨ ਅਤੇ ਗੀਤ ਦੇ ਬੋਲ ਬੇਹੱਦ ਸੁੰਦਰ ਹਨ ਅਤੇ ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਲਈ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।


ਕਾਫੀ ਲੰਬੇ ਸਮੇਂ ਬਾਅਦ ਇਕ ਹਾਈਬ੍ਰੇਕ ਗੀਤ ਪੇਸ਼ ਕੀਤਾ ਗਿਆ, ਜਿਸ ਨੂੰ ਸੁਣਦੇ ਹੀ ਟੁੱਟੇ ਦਿਲਾਂ ਦਾ ਦਰਦ ਇਕ ਵਾਰ ਜਾਗ ਜਾਵੇਗਾ। ਇਮਤਿਆਜ਼ ਅਲੀ ਨੇ ਕਿਹਾ ਅਰਿਜੀਤ ਦੇ ਸੰਦੇਸ਼ ਨਾਲ ਉਨ੍ਹਾਂ ਦਾ ਦਿਲ ਲੁੱਟ ਲਿਆ ਸੀ। ਉਨ੍ਹਾਂ 'ਆਹਿਸਤਾ' ਨੂੰ ਆਪਣੀ ਆਵਾਜ਼ ਦੇ ਕੇ ਇਕ ਨਵਾਂ ਰੂਪ ਦਿੱਤਾ ਹੈ ਅਤੇ ਵਿਸ਼ਵਾਸ ਹੈ ਕਿ ਇਹ ਗੀਤ ਸਭ ਟੁੱਟੇ ਹੋਏ ਦਿਲਾਂ ਨਾਲ ਜੁੜ ਜਾਵੇਗਾ। ਸੰਗੀਤ 'ਚ ਇਮਤਿਆਜ਼ ਦੀ ਪਰਖ ਅਤੇ ਅਰਿਜੀਤ ਸਿੰਘ ਦੀ ਆਵਾਜ਼ ਨਾਲ ਇਹ ਗੀਤ ਨਿਸ਼ਚਿਤ ਰੂਪ ਨਾਲ ਤੁਹਾਨੂੰ ਤੁਹਾਡੇ ਪਹਿਲੇ ਪਿਆਰ ਦੀ ਯਾਦ ਕਰਵਾਏਗਾ। ਆਖਿਰਕਾਰ ਪ੍ਰੇਮ ਦੀ ਸੁੰਦਰਤਾ ਉਸ ਦਰਦ 'ਚ ਸ਼ਾਮਿਲ ਹੈ ਜੋ ਉਸ ਦੇ ਨਾਲ ਆਉਂਦਾ ਹੈ। ਫਿਲਮ ਦਾ ਨਿਰਦੇਸ਼ਨ ਸਾਜ਼ਿਦ ਅਲੀ ਵਲੋਂ ਕੀਤਾ ਗਿਆ, ਜਦਕਿ ਬਾਲਾਜੀ ਮੋਸ਼ਨ ਪਿਚਰਜ਼ ਅਤੇ ਪੀ. ਫਿਲਮਜ਼ ਮਿਲ ਕੇ ਫਿਲਮ ਦਾ ਨਿਰਮਾਣ ਕਰ ਰਹੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਵੇਗੀ।


Tags: Arijit Singh Imtiaz Ali Laila Majnu Aahista Sajid Khan Bollywood Actor

Edited By

Kapil Kumar

Kapil Kumar is News Editor at Jagbani.