FacebookTwitterg+Mail

ਸਿੰਗਾਪੁਰ 'ਚ ਅੰਸ਼ੁਲਾ ਦਾ ਜਨਮਦਿਨ ਮਨਾ ਰਿਹਾ ਹੈ ਕਪੂਰ ਪਰਿਵਾਰ, ਦੇਖੋ ਤਸਵੀਰਾਂ

arjun kapoor
29 December, 2018 02:52:23 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਿੰਗਾਪੁਰ 'ਚ ਹਨ। ਉੱਥੇ ਅਰਜੁਨ ਆਪਣੀ ਛੋਟੀ ਭੈਣ ਅੰਸ਼ੁਲਾ ਕਪੂਰ ਦਾ ਜਨਮਦਿਨ ਮਨਾਉਣ ਗਏ ਹੋਏ ਹਨ। ਇਸ ਦੌਰਾਨ ਉੱਥੋਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

Punjabi Bollywood Tadka
ਸਿੰਗਾਪੁਰ 'ਚ ਹੈ ਕਪੂਰ ਪਰਿਵਾਰ
ਅਰਜੁਨ ਕਪੂਰ ਆਪਣੀ ਛੋਟੀ ਭੈਣ ਅੰਸ਼ੁਲਾ ਕਪੂਰ ਦਾ 25ਵਾਂ ਜਨਮਦਿਨ ਸੈਲੀਬ੍ਰੇਟ ਕਰਨ ਲਈ ਇਨ੍ਹੀਂ ਦਿਨੀਂ ਸਿੰਗਾਪੁਰ 'ਚ ਹਨ। ਇਸ ਸਮੇਂ ਉਨ੍ਹਾਂ ਨਾਲ ਪਰਿਵਾਰ ਦੇ ਬਾਕੀ ਲੋਕ ਵੀ ਮੌਜੂਦ ਹਨ। ਪਿਤਾ ਬੋਨੀ ਕਪੂਰ ਅਤੇ ਅੰਸ਼ੁਲਾ ਤੋਂ ਇਲਾਵਾ ਜਾਨਹਵੀ ਕਪੂਰ ਅਤੇ ਖੁਸ਼ੀ ਕਪੂਰ ਵੀ ਉੱਥੇ ਮੌਜੂਦ ਹੈ।
Punjabi Bollywood Tadkaਅਰਜੁਨ ਕਪੂਰ ਨੇ ਵੀ ਅੰਸ਼ੁਲਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਅਰਜੁਨ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ, 'ਮੇਰੀ ਪਿਆਰੀ ਛੋਟੀ ਭੈਣ ਅੰਸ਼ੁਲਾ ਕਪੂਰ ਨੂੰ ਬਰਥਡੇ ਦੀਆਂ ਬਹੁਤ ਸਾਰੀਆਂ ਵਧਾਈਆਂ। ਤੂੰ ਮੇਰੇ ਲਈ ਹਮੇਸ਼ਾ ਚੰਗੀ ਅਤੇ ਦੁਨੀਆ 'ਚ ਸਭ ਤੋਂ ਖਾਸ ਹੈ।'' ਅੰਸ਼ੁਲਾ ਨੇ ਆਪਣੇ ਅਕਾਊਂਟ ਤੋਂ ਤਸਵੀਰ ਅਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਸਾਰੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Taking a day off from adulting! 🙌🏽💯🌈❤️

A post shared by Anshula Kapoor (@anshulakapoor) on Dec 27, 2018 at 3:41am PST

ਇਨ੍ਹਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੰਸ਼ੁਲਾ ਦੇ ਜਨਮਦਿਨ 'ਤੇ ਕਿਸ ਤਰ੍ਹਾਂ ਸਭ ਨੇ ਉੱਥੇ ਮਸਤੀ ਕੀਤੀ ਹੈ।

 


Tags: Arjun KapoorAnshula KapoorBirthdaySingapore

About The Author

manju bala

manju bala is content editor at Punjab Kesari