FacebookTwitterg+Mail

ਅਰਜੁਨ ਕਪੂਰ ਨੇ ਸ਼ੁਰੂ ਕੀਤੀ 'ਪਾਨੀਪਤ' ਦੀ ਤਿਆਰੀ, ਸਾਹਮਣੇ ਆਈ ਤਸਵੀਰ

arjun kapoor
05 January, 2019 05:13:00 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਇਨ੍ਹੀਂ ਦਿਨੀਂ ਮਲਾਇਕਾ ਅਰੋੜਾ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਚਰਚਾਂ 'ਚ ਹਨ। ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦਾ ਨਾਮ ਮਲਾਇਕਾ ਨਾਲ ਜੋੜਿਆ ਜਾ ਰਿਹਾ ਹੈ, ਹਾਲਾਂਕਿ ਦੋਵਾਂ ਨੇ ਹੀ ਹੁਣ ਤੱਕ ਇਸ ਬਾਰੇ ਕੁਝ ਵੀ ਨਹੀਂ ਕਿਹਾ ਹੈ। ਨਿੱਜੀ ਜ਼ਿੰਦਗੀ ਤੋਂ ਇਲਾਵਾ ਅਰਜੁਨ ਆਪਣੀ ਅਗਲੀ ਫਿਲਮ 'ਇੰਡੀਆਜ਼ ਮੋਸਟ ਵਾਂਟੇਡ' ਅਤੇ 'ਪਾਨੀਪਤ' ਨੂੰ ਲੈ ਕੇ ਵੀ ਸੁਰਖੀਆਂ 'ਚ ਹਨ। ਅਰਜੁਨ ਨੇ ਹੁਣ ਫਿਲਮ 'ਪਾਨੀਪਤ' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
Punjabi Bollywood Tadka
ਫਿਲਮ ਦਾ ਨਿਰਦੇਸ਼ਨ ਆਸ਼ੂਤੋਸ਼ ਗੋਵਾਰੀਕਰ ਕਰਨਗੇ। ਫਿਲਮ 'ਚ ਸੰਜੈ ਦੱਤ ਅਤੇ ਕ੍ਰਿਤੀ ਸੇਨਨ ਵੀ ਅਹਿਮ ਭੂਮਿਕਾਵਾਂ 'ਚ ਹਨ। ਮੂਵੀ 'ਚ ਅਰਜੁਨ ਵੱਖਰੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਵੀ ਸ਼ੇਅਰ ਕੀਤੀ ਹੈ।
Punjabi Bollywood Tadka 
ਐਕਟਰ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ 'ਪਾਨੀਪਤ' ਲਈ ਉਹ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹਨ। ਤਸਵੀਰ 'ਚ ਉਹ ਘੁੜਸਵਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ,''ਨਿਊ ਯੀਅਰ, ਨਿਊ ਲਰਨਿੰਗ. 2018 ਦਾ ਆਖਰੀ ਪੂਰਾ ਮਹੀਨਾ ਇਕ ਐਨੀਮਲ, ਮਦਰ ਨੇਚਰ ਅਤੇ ਸਨਰਾਈਜ਼ ਦੀ ਕੰਪਨੀ ਦਾ ਮਜ਼ਾ ਲੈਣ 'ਚ ਚਲਾ ਗਿਆ।

 

ਆਪਣੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਦੀ ਸ਼ੂਟਿੰਗ ਨੂੰ ਸ਼ੁਰੂ ਕਰਨ ਲਈ ਕਾਫੀ ਉਤਸ਼ਾਹਿਤ ਹਾਂ।'' ਦੱਸ ਦੇਈਏ ਕਿ 'ਪਾਨੀਪਤ' 6 ਦਸੰਬਰ 2019 ਨੂੰ ਰਿਲੀਜ਼ ਹੋਵੇਗੀ। ਫਿਲਮ ਲਈ ਅਰਜੁਨ ਨੇ ਆਪਣੇ ਲੁੱਕ ਨੂੰ ਵੀ ਬਦਲ ਦਿੱਤਾ ਹੈ। ਫਿਲਹਾਲ ਉਨ੍ਹਾਂ ਦਾ ਨਵਾਂ ਲੁੱਕ ਸਾਹਮਣੇ ਆ ਗਿਆ ਹੈ।

 


Tags: Arjun KapoorIndias Most WantedPanipatInstagram

About The Author

manju bala

manju bala is content editor at Punjab Kesari