FacebookTwitterg+Mail

ਫਿਲਮ 'ਪਾਣੀਪਤ' ਲਈ ਜਿੰਮ 'ਚ ਪਾਣੀ-ਪਾਣੀ ਹੋ ਰਹੇ ਹਨ ਅਰਜੁਨ ਕਪੂਰ

arjun kapoor
27 January, 2019 09:13:47 AM

ਮੁੰਬਈ(ਬਿਊਰੋ)— ਆਸ਼ੂਤੋਸ਼ ਗੋਵਾਰੀਕਰ ਦੀ ਆਉਣ ਵਾਲੀ ਫਿਲਮ 'ਪਾਣੀਪਤ' ਕਾਫੀ ਸੁਰਖੀਆਂ 'ਚ ਹੈ। ਇਸ ਫਿਲਮ 'ਚ ਲੀਡ ਰੋਲ 'ਚ ਅਰਜੁਨ ਕਪੂਰ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਇਹ ਅਰਜੁਨ ਦੇ ਕਰੀਅਰ ਦੀ ਪਹਿਲੀ ਪੀਰੀਅਡ ਡਰਾਮਾ ਫਿਲਮ ਬਣੇਗੀ। ਅਰਜੁਨ ਇਸ ਫਿਲਮ ਲਈ ਤਿਆਰੀਆਂ 'ਚ ਲੱਗੇ ਹੋਏ ਹਨ ਅਤੇ ਫਿਲਮ ਲਈ ਆਪਣੀ ਲੁੱਕ ਨੂੰ ਬਦਲਣ ਲਈ ਉਹ ਜਿੰਮ ਦੇ ਪੂਰੇ ਨਿਯਮ ਫੋਲੋ ਕਰ ਰਹੇ ਹਨ।

 

ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣੇ ਜਿੰਮਿਗ ਸੈਸ਼ਨ ਦੀ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ 'ਚ ਖੁਦ ਨੂੰ ਰੋਲ ਮੁਤਾਬਕ ਫਿੱਟ ਕਰਨ ਲਈ ਉਹ ਕਿੰਨੀ ਮਿਹਨਤ ਕਰ ਰਹੇ ਹਨ।

 

ਇਸ ਤੋਂ ਇਲਾਵਾ ਫਿਲਮ 'ਚ ਲੀਡ ਰੋਲ 'ਚ ਕ੍ਰਿਤੀ ਸੇਨਨ ਹੈ। ਕ੍ਰਿਤੀ ਨੇ ਕਾਫੀ ਪਹਿਲਾ ਹੀ ਇਸ ਫਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਹ ਇਸ ਫਿਲਮ 'ਚ ਘੁੜ ਸਵਾਰੀ ਕਰਦੀ ਨਜ਼ਰ ਆਵੇਗੀ। ਜਿਸ ਦੀ ਉਸ ਨੇ ਟ੍ਰੈਨਿੰਗ ਲਈ ਹੈ। ਅਰਜੁਨ, ਕ੍ਰਿਤੀ ਅਤੇ ਸੰਜੇ ਦੱਤ ਦੀ ਇਹ ਫਿਲਮ ਇਸੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਜਿਸ ਚ' ਅਰਜੁਨ ਇਕ ਯੋਧਾ ਦੇ ਅੰਦਾਜ਼ 'ਚ ਨਜ਼ਰ ਆਉਣਗੇ।

 


Tags: Arjun KapoorPanipatSanjay DuttKriti SanonKriti Sanon

About The Author

manju bala

manju bala is content editor at Punjab Kesari