FacebookTwitterg+Mail

ਮਲਾਇਕਾ ਨੂੰ ਲੈ ਕੇ ਫੋਟੋਗ੍ਰਾਫਰਸ 'ਤੇ ਭੜਕੇ ਅਰਜੁਨ, ਵੀਡੀਓ ਵਾਇਰਲ

arjun kapoor
23 April, 2019 09:06:20 AM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੌੜਾ ਤੇ ਅਰਜੁਨ ਕਪੂਰ ਖੂਬ ਸੁਰਖੀਆਂ ਬਟੋਰ ਰਹੇ ਹਨ।  ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਮਾਲਇਕਾ ਖੁਦ ਤੋਂ 10 ਸਾਲ ਛੋਟੇ ਸਟਾਰ ਅਰਜੁਨ ਨਾਲ ਮਾਲਦੀਪ 'ਚ ਛੁੱਟੀਆਂ ਮਨਾ ਕੇ ਵਾਪਿਸ ਪਰਤੀ ਹੈ। ਇਸ ਤੋਂ ਬਾਅਦ ਫਿਰ ਇਹ ਕਪਲ ਸਪੋਟ ਹੋਇਆ। ਹਾਲ ਹੀ 'ਚ ਦੋਵੇਂ ਰੈਸਟੋਰੈਂਟ 'ਚ ਗਏ ਸਨ। ਜਿੱਥੇ ਦੋਵਾਂ ਨੂੰ ਫੋਟੋਗ੍ਰਾਫਰਸ ਨੇ ਘੇਰ ਲਿਆ ਤੇ ਅਜਿਹੇ 'ਚ ਅਰਜੁਨ ਦਾ ਗੁੱਸਾ ਫੋਟੋਗ੍ਰਾਫਰ 'ਤੇ ਨਿਕਲ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

🙏

A post shared by instabollywoodfc (@lnstabollywoodfc) on Apr 20, 2019 at 8:25am PDT


ਵੀਡੀਓ 'ਚ ਅਰਜੁਨ ਨੇ ਬਲੂ ਸ਼ਰਟ ਪਹਿਨੀ ਹੋਈ ਹੈ ਜਦਕਿ ਮਲਾਇਕਾ ਸਫੈਦ ਬੈਕਲੈੱਸ ਡਰੈੱਸ 'ਚ ਨਜ਼ਰ ਆ ਰਹੀ ਹੈ।ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਦੋਂ ਦੋਵੇਂ ਕਾਰ 'ਚ ਬੈਠਣ ਲਈ ਅੱਗੇ ਵਧਦੇ ਹਨ ਤਾਂ ਫੋਟੋਗ੍ਰਾਫਰ ਉਨ੍ਹਾਂ ਨੂੰ ਘੇਰ ਲੈਂਦੇ ਹਨ। ਇਸ ਕਾਰਨ ਮਲਾਇਕਾ ਨੂੰ ਕਾਰ 'ਚ ਬੈਠਣ 'ਚ ਕੁਝ ਪ੍ਰੇਸ਼ਾਨੀ ਆਉਂਦੀ ਹੈ। ਹਾਲ ਹੀ 'ਚ ਦੋਵਾਂ ਨੂੰ ਹਸਪਤਾਲ ਬਾਹਰ ਵੀ ਸਪੋਟ ਕੀਤਾ ਗਿਆ ਸੀ। ਦੋਵਾਂ ਦੇ ਵਿਆਹ ਨੂੰ ਲੈ ਕੇ ਖਬਰਾਂ ਸਨ ਕਿ ਦੋਵੇਂ 20 ਅਪ੍ਰੈਲ ਨੂੰ ਵਿਆਹ ਕਰ ਰਹੇ ਹਨ ਪਰ ਅਜਿਹਾ ਕੁਝ ਨਹੀਂ ਹੋਇਆ। ਹੁਣ ਦੇਖਦੇ ਹਾਂ ਕਿ ਦੋਵੇਂ ਵਿਆਹ ਦਾ ਐਲਾਨ ਕਦੋਂ ਕਰਦੇ ਹਨ। ਇਸ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਜ਼ ਨੂੰ ਬੇਸਬਰੀ ਨਾਲ ਹੈ।


Tags: Arjun KapoorMalaika AroraInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.