FacebookTwitterg+Mail

ਅਰਜੁਨ ਕਪੂਰ ਨੇ ਆਪਣੀ ਬਾਂਹ 'ਤੇ ਬਣਾਇਆ ਇਹ ਅਨੋਖਾ ਟੈਟੂ

arjun kapoor
29 July, 2019 05:59:56 PM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੇ ਅਫੇਅਰ ਦੇ ਖੂਬ ਚਰਚੇ ਹਨ। ਮਲਾਇਕਾ ਦੇ ਨਾਲ-ਨਾਲ ਅਰਜੁਨ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਹਾਲਾਂਕਿ, ਇਸ ਵਾਰ ਅਰਜੁਨ ਨੇ ਜੋ ਪੋਸਟ ਕੀਤਾ ਹੈ ਉਹ ਥੋੜ੍ਹਾ ਹਟਕੇ ਹੈ। ਦੱਸ ਦੇਈਏ ਕਿ ਅਰਜੁਨ ਨੇ ਆਪਣੀ ਬਾਂਹ 'ਤੇ ਨਵਾਂ ਟੈਟੂ ਬਣਵਾਇਆ ਹੈ ਅਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਅਰਜੁਨ ਨੇ ਪਹਿਲਾਂ ਇਸ ਟੈਟੂ ਦੀ ਤਸਵੀਰ ਸ਼ੇਅਰ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਟੈਟੂ ਬਣਵਾਉਂਦੇ ਹੋਏ ਆਪਣਾ ਵੀਡੀਓ ਵੀ ਸ਼ੇਅਰ ਕੀਤਾ ਹੈ।
Punjabi Bollywood Tadka
ਹਾਲਾਂਕਿ, ਫੈਨਜ਼ ਅਜਿਹੇ ਅੰਦਾਜ਼ੇ ਲਗਾ ਰਹੇ ਸਨ ਕਿ ਉਨ੍ਹਾਂ ਨੇ ਮਲਾਇਕਾ ਦੇ ਨਾਮ ਦਾ ਜਾਂ ਉਨ੍ਹਾਂ ਨਾਲ ਜੁੜਿਆ ਟੈਟੂ ਬਣਵਾਇਆ ਹੈ ਪਰ ਅਜਿਹਾ ਨਹੀਂ ਹੈ। ਅਰਜੁਨ ਨੇ ਵੀਡੀਓ ਸ਼ੇਅਰ ਕਰ ਦੱਸਿਆ ਹੈ ਕਿ ਇਸ ਟੈਟੂ 'ਚ ਕੀ ਲਿਖਿਆ ਹੈ। ਅਰਜੁਨ ਨੇ ਆਪਣੀ ਬਾਂਹ 'ਤੇ ਲੈਟਿਨ ਭਾਸ਼ਾ 'ਚ Per Ardua Ad Astra ਲਿਖਿਆ ਹੈ, ਜਿਸ ਦਾ ਅੰਗਰੇਜ਼ੀ 'ਚ ਮਤਲੱਬ From adversity to the stars ਹੈ। ਇਸ ਵੀਡੀਓ ਨਾਲ ਅਰਜੁਨ ਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਬਣਵਾਉਣਾ ਕਿੰਨਾ ਦਰਦ ਭਰਿਆ ਰਿਹਾ। ਕਈ ਵਾਰ ਉਹ ਵੀਡੀਓ 'ਚ ਦਰਦ ਨਾਲ ਪ੍ਰੇਸ਼ਾਨ ਨਜ਼ਰ ਆ ਰਹੇ ਹਨ।

 


Tags: Arjun KapoorTattooInstagramPanipatBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari