ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਮੁਬਾਰਕਾਂ' ਦੇ ਇਕ ਗਾਣੇ ਦੀ ਸ਼ੂਟਿੰਗ ਚੰਡੀਗੜ ਦੇ ਇਕ ਗੁਰਦੁਆਰੇ 'ਚ ਕੀਤੀ ਗਈ ਹੈ। ਇਸ ਗਾਣੇ ਨੂੰ ਫਿਲਮਾਉਣ ਤੋਂ ਬਾਅਦ ਫਿਲਮ ਦੀ ਪੂਰੀ ਟੀਮ ਨੇ ਲੰਗਰ ਵੀ ਛਕਿਆ। ਅਰਜੁਨ ਦੀ ਸਹਿ-ਕਲਾਕਾਰ ਇਲਿਆਨਾ ਡਿਕਰੂਜ਼ ਵੀ ਇਸ ਸ਼ੂਟ ਦਾ ਹਿੱਸਾ ਬਣੀ ਸੀ। ਅਰਜੁਨ ਨੇ ਕਿਹਾ, ''ਅਸੀਂ ਸ਼ੂਟਿੰਗ ਲਈ ਕਈ ਥਾਵਾਂ 'ਤੇ ਜਾਣਾ ਵੀ ਪੈ ਜਾਂਦਾ ਹੈ ਪਰ ਇਹ ਅਨੁਭਵ ਕਾਫੀ ਵੱਖਰਾ ਰਿਹਾ। ਹਰ ਜਗ੍ਹਾ ਦੀ ਆਪਣੀ ਊਰਜਾ ਹੁੰਦੀ ਹੈ। ਸ਼ੂਟਿੰਗ ਦੇ ਪ੍ਰੋਸੇਸ 'ਚ ਅਸੀਂ ਕਈ ਵਾਰ ਕਾਫੀ ਥਕ ਵੀ ਜਾਂਦੇ ਹਾਂ ਪਰ ਗੁਰਦੁਆਰੇ 'ਚ ਅਜਿਹਾ ਨਹੀਂ ਹੋਇਆ। ਇਥੇ ਆਉਂਦੇ ਹੀ ਸਕਾਰਤਮਕ ਊਰਜਾ ਦਾ ਅਹਿਸਾਸ ਹੋਇਆ।''