ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦੀ ਫਿਲਮ 'ਮੁਬਾਰਕਾਂ' ਬੀਤੇ ਦਿਨ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਚੁੱਕੀ ਹੈ। ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ 'ਮੁਬਾਰਕਾਂ' ਫਿਲਮ ਕਰਨ ਦਾ ਫੈਸਲਾ ਸਹੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸਅਲ ਆਪਣੇ ਚਾਚਾ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਅਤੇ ਫਿਲਮ ਨਿਰਦੇਸ਼ਕ ਅਨੀਸ਼ ਬਜਮੀ ਨਾਲ ਇਕ ਥਿਏਟਰ 'ਚ ਪਹੁੰਚੇ ਅਰਜੁਨ ਕਪੂਰ ਦਾ ਕਹਿਣਾ ਕਿ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਦੋਸਤਾਂ ਅਤੇ ਫੈਨਜ਼ ਵਲੋਂ ਫਿਲਮ ਬਾਰੇ ਚੰਗੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਇਹ ਲੱਗਾ ਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਅਭਿਨੇਤਾ ਦੇ ਰੂਪ 'ਚ ਇਸ ਫਿਲਮ 'ਚ ਕੰਮ ਕਰਨਾ ਮੇਰੇ ਲਈ ਸਹੀ ਫੈਸਲਾ ਸੀ।
ਉਨ੍ਹਾਂ ਕਿਹਾ, ''ਮੈਂ ਖੁਸ਼ ਹਾਂ ਕਿ ਆਪਣੇ ਛੋਟੇ ਜਿਹੇ ਕਰੀਅਰ 'ਚ ਇਕ ਅਜਿਹੀ ਫਿਲਮ ਕੀਤੀ ਹੈ ਜੋ ਬੱਚਿਆਂ ਤੋਂ ਲੈ ਕੇ ਸਭ ਦਾ ਮਨੋਰੰਜਨ ਕਰਦੀ ਹੈ। ਇਕ ਨੋਜ਼ਵਾਨ ਅਭਿਨੇਤਾ ਦੇ ਰੂਪ 'ਚ ਇਹ ਦੁਰਲਭ ਹੁੰਦੀ ਹੈ''। ਆਪਣੇ ਚਾਚਾ ਅਨਿਲ ਕਪੂਰ ਬਾਰੇ ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਲੋਕਾਂ ਨੂੰ ਫਿਲਮ ਪਸੰਦ ਆ ਰਹੀ ਹੈ। ਅਨਿਲ ਚਾਚੂ ਦੀ ਅਦਾਕਾਰੀ ਅਤੇ ਆਪਸੀ ਤਾਲਮੇਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਰੀਵਿਊ ਪੜ੍ਹਿਆ ਹੈ ਕਿ ਕਰਨ ਅਰਜੁਨ (ਸਲਮਾਨ ਖਾਨ ਅਤੇ ਸ਼ਾਹਰੁਖ ਖਾਨ) ਦੇ ਬਾਅਦ ਮਸ਼ਹੂਰ ਜੋੜੀ ਅਨਿਲ-ਅਰਜੁਨ ਦੀ ਹੈ। ਇਸ ਤੋਂ ਇਲਾਵਾ ਫਿਲਮ 'ਚ ਇਲਿਆਨਾ ਡਿਕਰੂਜ਼, ਆਥੀਆ ਸ਼ੈੱਟੀ, ਪਵਨ ਮਲਹੋਤਰਾ ਅਤੇ ਰਤਨਾ ਪਾਠਕਸ਼ਾਹ ਅਹਿਮ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ।