ਮੁੰਬਈ (ਬਿਊਰੋ)— ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦਾ ਫਰਸਟ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਹਾਲ ਹੀ 'ਚ ਅਰਜੁਨ ਨੇ ਇਸਨੂੰ ਟਵੀਟ ਰਾਹੀਂ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਇਹ ਲੁੱਕ ਸ਼ੇਅਰ ਹੁੰਦੇ ਹੀ ਫੈਨਜ਼ ਇਸ 'ਤੇ ਆਪਣੀ ਪ੍ਰਤੀਕਿਰਿਆ ਦੇਣ 'ਚ ਜੁੱਟ ਗਏ ਹਨ। ਪੋਸਟਰ ਨੂੰ ਟਵੀਟ ਕਰਦੇ ਹੋਏ ਅਰਜੁਨ ਨੇ ਦੱਸਿਆ ਕਿ ਇਹ ਉਨ੍ਹਾਂ ਦੀ 10ਵੀਂ ਫਿਲਮ ਹੈ ਅਤੇ ਇਸ ਫਿਲਮ ਦਾ ਉਨ੍ਹਾਂ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।
ਦੱਸਣਯੋਗ ਹੈ ਕਿ ਪਰਿਣੀਤੀ ਅਤੇ ਅਰਜੁਨ ਦੀ ਜੋੜੀ ਇਸ ਤੋਂ ਪਹਿਲਾਂ ਫਿਲਮ 'ਇਸ਼ਕਜਾਦੇ' ਨਾਲ ਧਮਾਲ ਮਚਾ ਚੁੱਕੀ ਹੈ। ਅਰਜੁਨ ਕਪੂਰ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਇਸ ਲੁੱਕ ਦੀ ਗੱਲ ਕਰੀਏ ਤਾਂ ਇਸ 'ਚ ਅਰਜੁਨ ਪੁਲਸ ਅਧਿਕਾਰੀ ਦੇ ਰੂਪ 'ਚ ਦਿਖਾਈ ਦੇ ਰਹੇ ਹਨ। ਫਿਲਮ 'ਚ ਅਰਜੁਨ ਦਾ ਲੁੱਕ ਦੇਖਣ ਤੋਂ ਬਾਅਦ ਹੁਣ ਪਰਿਣੀਤੀ ਚੋਪੜਾ ਦਾ ਲੁੱਕ ਇੰਤਜ਼ਾਰ ਮਿਲੇਗਾ।