ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਭੈਣ ਅੰਸ਼ੁਲਾ ਕਪੂਰ ਦੀ ਬਰਥਡੇ ਪਾਰਟੀ ਦੌਰਾਨ ਵੱਖਰੇ ਹੀ ਅੰਦਾਜ਼ 'ਚ ਦਿਖਾਈ ਦਿੱਤੇ। ਇਸ ਮੌਕੇ ਪਾਰਟੀ 'ਚੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ।
ਅਰਜੁਨ ਕਪੂਰ ਦੀ ਇਸ ਲੁੱਕ ਪਿੱਛੇ ਅਜੇ ਤੱਕ ਕੁਝ ਸਾਹਮਣੇ ਨਹੀਂ ਆਇਆ ਹੈ। ਅਰਜੁਨ ਇਨ੍ਹੀਂ ਦਿਨੀਂ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਚਿਹਰਾ ਲੁਕਾਉਣ ਦੀ ਵਜ੍ਹਾ ਫਿਲਮ 'ਚ ਉਨ੍ਹਾਂ ਦੇ ਲੁੱਕ ਨਾਲ ਜੁੜੀ ਵੀ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਇਸ ਫਿਲਮ 'ਚ ਅਰਜੁਨ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਅਭਿਨੇਤਰੀ ਪਰਿਣੀਤੀ ਚੋਪੜਾ ਨਜ਼ਰ ਆਵੇਗੀ। ਖੈਰ ਹੁਣ ਇਹ ਦੇਖਣਾ ਬੇਹੱਦ ਦਿਲਚਪਸ ਹੋਵੇਗਾ ਕਿ ਬਲੈਕ ਮਾਸਕ ਦੇ ਪਿੱਛੇ ਉਹ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਵੀ ਚਿਹਰਾ ਛਿਪਾਉਂਦੇ ਦਿਖਾਈ ਦਿੱਤੇ ਸਨ।
ਅਰਜੁਨ ਕਪੂਰ ਭੈਣ ਅੰਸ਼ੁਲਾ ਕਪੂਰ