FacebookTwitterg+Mail

ਭੈਣ ਜਾਨਹਵੀ ਕਪੂਰ ਦੀ ਡਰੈੱਸ 'ਤੇ ਖਬਰ ਪੜ੍ਹ ਗੁੱਸੇ 'ਚ ਆਏ ਅਰਜੁਨ ਕਪੂਰ

arjun kapoor
05 June, 2018 07:17:31 PM

ਮੁੰਬਈ (ਬਿਊਰੋ)— ਅਰਜੁਨ ਕਪੂਰ ਆਪਣੇ ਪਰਿਵਾਰ ਲਈ ਹਮੇਸ਼ਾ ਹੀ ਫਿਕਰਮੰਦ ਰਹਿੰਦੇ ਹਨ। ਗੱਲ ਉਨ੍ਹਾਂ ਦੀਆਂ ਭੈਣਾਂ ਦੀ ਹੋਵੇ ਤਾਂ ਅਰਜੁਨ ਆਪਣੀ ਨਾਰਾਜ਼ਗੀ ਖੁੱਲ੍ਹੇਆਮ ਜ਼ਾਹਿਰ ਕਰਨ ਤੋਂ ਨਹੀਂ ਰੁਕਦੇ ਹਨ। ਹਾਲ ਹੀ 'ਚ ਇਕ ਆਨਲਾਈਨ ਪੋਰਟਲ ਨੇ ਜਾਨਹਵੀ ਕਪੂਰ ਦੀ ਡਰੈੱਸ 'ਤੇ ਟਰੋਲ ਕੀਤੇ ਜਾਣ ਦੀ ਖਬਰ ਕਰ ਦਿੱਤੀ। ਨਿਊਜ਼ ਦੀ ਹੈੱਡਲਾਈਨ ਦੇਖ ਕੇ ਅਰਜੁਨ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਰੱਜ ਕੇ ਨਿਕਲਿਆ।
ਉਨ੍ਹਾਂ ਨੇ ਲਿਖਿਆ ਦੋ ਟਰੋਲਜ਼ ਨੇ ਤਸਵੀਰ ਬਾਰੇ ਲਿਖਿਆ ਤੇ ਤੁਸੀਂ ਉਸ ਨੂੰ ਵੱਡੀ ਖਬਰ ਬਣਾ ਦਿੱਤਾ। ਇਹ ਬੇਹੱਦ ਸ਼ਰਮਨਾਕ ਹੈ ਕਿ ਕਿਵੇਂ ਮੀਡੀਆ ਟਰੋਲਜ਼ ਨੂੰ ਬੜ੍ਹਾਵਾ ਦੇ ਰਹੀ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਈਸ਼ਾਨ ਖੱਟਰ ਨਾਲ ਜਾਨਹਵੀ ਮੁੰਬਈ ਦੇ ਇਕ ਕੈਫੇ 'ਚ ਦੇਖੀ ਗਈ। ਜਾਨਹਵੀ ਨੇ ਸ਼ਾਰਟ ਵਨ ਪੀਸ ਡਰੈੱਸ ਪਹਿਨੀ ਹੋਈ ਸੀ, ਜਿਸ ਤੋਂ ਬਾਅਦ ਇਕ ਆਨਲਾਈਨ ਪੋਰਟਲ ਨੇ ਇਹ ਕਹਿੰਦਿਆਂ ਖਬਰ ਬਣਾ ਦਿੱਤੀ ਕਿ ਜਾਨਹਵੀ ਸ਼ਾਇਦ ਕੁਝ ਪਹਿਨਣਾ ਭੁੱਲ ਗਈ।
ਅਰਜੁਨ ਕਪੂਰ ਇਨ੍ਹੀਂ ਦਿਨੀਂ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਸ ਨਾਲ ਪਰਿਣੀਤੀ ਚੋਪੜਾ ਨਜ਼ਰ ਆਏਗੀ। ਉਥੇ ਜਾਨਹਵੀ ਦੀ ਫਿਲਮ 'ਧੜਕ' ਦਾ ਸ਼ੂਟ ਪੂਰਾ ਹੋਣ ਦੇ ਨਜ਼ਦੀਕ ਹੈ। ਹਾਲ ਹੀ 'ਚ ਉਸ ਦਾ ਫੋਟੋਸ਼ੂਟ ਵਾਇਰਲ ਹੋਇਆ ਸੀ।


Tags: Arjun Kapoor Janhvi Kapoor Brother Sister Web Portal

Edited By

Rahul Singh

Rahul Singh is News Editor at Jagbani.