FacebookTwitterg+Mail

ਅਰਜੁਨ ਕਪੂਰ ਨੇ ਪਹਿਲੀ ਵਾਰ ਦੱਸਿਆ ਕਿਵੇਂ ਬਦਲੇ ਸੌਤੇਲੀਆਂ ਭੈਣਾਂ ਨਾਲ ਰਿਸ਼ਤੇ

arjun kapoor
09 July, 2018 06:32:37 PM

ਮੁੰਬਈ (ਬਿਊਰੋ)— ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਕਪੂਰ ਆਪਣੀਆਂ ਸੌਤੇਲੀਆਂ ਭੈਣਾਂ ਦੇ ਨਜ਼ਦੀਕ ਆ ਗਏ ਹਨ। ਉਨ੍ਹਾਂ ਵਿਚਾਲੇ ਰਿਸ਼ਤੇ ਪਹਿਲਾਂ ਨਾਲੋਂ ਕਈ ਗੁਣਾ ਬਿਹਤਰ ਹੋ ਗਏ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਅਰਜੁਨ ਕਪੂਰ ਨੇ ਜਾਹਨਵੀ-ਖੁਸ਼ੀ ਨਾਲ ਬਦਲਦੇ ਰਿਸ਼ਤੇ ਬਾਰੇ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ, 'ਇਹ ਸਭ ਮਾਸੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੋਇਆ ਕਿਉਂਕਿ ਕੁਝ ਮਾਮਲਿਆਂ ਲਈ ਮੈਨੂੰ ਹਮੇਸ਼ਾ ਹੀ ਉਨ੍ਹਾਂ ਦੀ ਸਹਿਮਤੀ ਦੀ ਜ਼ਰੂਰਤ ਪਈ ਹੈ। ਅਸੀਂ ਹਮੇਸ਼ਾ ਤੋਂ ਚਾਹੁੰਦੇ ਹਾਂ ਕਿ ਸਾਡੇ ਐਕਸ਼ਨ ਨਾਲ ਉਨ੍ਹਾਂ ਨੂੰ ਦੁੱਖ ਨਾ ਪਹੁੰਚੇ। ਮੈਨੂੰ ਜੋ ਸਹੀ ਲੱਗਾ ਮੈਂ ਕੀਤਾ। ਮੈਂ ਤੇ ਅੰਸ਼ੁਲਾ ਨੇ ਸੋਚਿਆ ਕਿ ਇਹ ਕਰਨਾ ਸਹੀ ਰਹੇਗਾ। ਜਿੰਨਾ ਮੈਂ ਅੰਸ਼ੁਲਾ ਦੀ ਸਲਾਮਤੀ ਚਾਹੁੰਦਾ ਹਾਂ, ਉਨਾ ਹੀ ਮੈਂ ਜਾਨਹਵੀ-ਖੁਸ਼ੀ ਲਈ ਫਿਕਰਮੰਦ ਹਾਂ। ਮੈਂ ਆਪਣੇ ਪਿਤਾ ਦੇ ਬਹੁਤ ਨਜ਼ਦੀਕ ਹਾਂ। ਮੈਂ ਚਾਹੁੰਦਾ ਹਾਂ ਜਾਨਹਵੀ-ਖੁਸ਼ੀ ਵੀ ਅੰਸ਼ੁਲਾ ਵਾਂਗ ਹੀ ਹਮੇਸ਼ਾ ਠੀਕ ਰਹਿਣ।'
ਅਰਜੁਨ ਨੇ ਅੱਗੇ ਕਿਹਾ, 'ਜਾਨਹਵੀ ਦੀ ਪਹਿਲੀ ਫਿਲਮ 'ਧੜਕ' ਨੂੰ ਲੋਕਾਂ ਦਾ ਜਿੰਨਾ ਪਿਆਰ ਮਿਲ ਰਿਹਾ ਹੈ, ਇਸ ਤੋਂ ਮੈਂ ਖੁਸ਼ ਹਾਂ। ਜਾਨਹਵੀ ਨੇ ਆਪਣੇ ਪ੍ਰੋਫੈਸ਼ਨਲ ਇੰਟਰਵਿਊ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਸ ਨੇ ਕੁਝ ਦਿਨ ਪਹਿਲਾਂ ਮੇਰੇ ਕੋਲੋਂ ਘਰ 'ਚ ਪੁੱਛਿਆ ਸੀ ਕਿ ਕਿਵੇਂ ਮੈਂ 'ਇਸ਼ਕਜ਼ਾਦੇ' ਲਈ ਇੰਟਰਵਿਊਜ਼ ਲਈ ਤਿਆਰੀ ਕੀਤੀ ਸੀ।'
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਆਪਣੀਆਂ ਸੌਤੇਲੀਆਂ ਭੈਣਾਂ ਦੇ ਨਜ਼ਦੀਕ ਆ ਗਏ ਹਨ। ਉਹ ਹਰ ਮੋੜ 'ਤੇ ਉਨ੍ਹਾਂ ਨੂੰ ਸੁਪੋਰਟ ਕਰਦੇ ਦਿਖਦੇ ਹਨ। ਅਰਜੁਨ, ਜਾਨਹਵੀ-ਖੁਸ਼ੀ ਨੂੰ ਲੈ ਕੇ ਪ੍ਰੋਟੈਕਟਿਵ ਵੀ ਹੋ ਗਏ ਹਨ। ਅਰਜੁਨ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਤੋਂ ਹਰ ਮੁਸ਼ਕਿਲ ਘੜੀ 'ਚ ਪਿਤਾ ਨਾਲ ਖੜ੍ਹੇ ਨਜ਼ਰ ਆਏ ਹਨ। ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਅਰਜੁਨ ਨੂੰ ਕਾਫੀ ਸਰਾਹਿਆ ਜਾਂਦਾ ਹੈ।


Tags: Arjun Kapoor Janhvi Kapoor Khushi Kapoor Boney Kapoor Sridevi

Edited By

Rahul Singh

Rahul Singh is News Editor at Jagbani.