FacebookTwitterg+Mail

ਅਰਜੁਨ ਤੇ ਪਰਿਣੀਤੀ ਚੰਡੀਗੜ੍ਹ ਸ਼ਹਿਰ 'ਚ ਕਰਨਗੇ 'ਨਮਸਤੇ ਇੰਗਲੈਂਡ' ਦੀ ਪ੍ਰਮੋਸ਼ਨ

arjun kapoor
06 October, 2018 02:28:47 PM

ਮੁੰਬਈ (ਬਿਊਰੋ)— ਵਿਪੁਲ ਅਮ੍ਰਤਲਾਲ ਸ਼ਾਹ ਆਪਣੀ ਅਗਾਮੀ ਫਿਲਮ 'ਨਮਸਤੇ ਇੰਗਲੈਂਡ' ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਫਿਲਮ ਦੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਪ੍ਰਮੋਸ਼ਨ ਦੇ ਸਿਲਸਿਲੇ 'ਚ 'ਨਮਸਤੇ ਇੰਗਲੈਂਡ' ਦੀ ਟੀਮ ਪੰਜਾਬ ਦੀ ਸ਼ਾਨ ਚੰਡੀਗੜ੍ਹ ਸ਼ਹਿਰ 'ਚ ਆਉਣਗੇ ਅਤੇ ਉੱਥੇ ਦੇ ਸਥਾਨਕ ਲੋਕਾਂ ਵਿਚਕਾਰ ਆਪਣੀ ਫਿਲਮ ਦਾ ਪ੍ਰਚਾਰ ਕਰਨਗੇ। ਇਸ ਖਾਸ ਮੌਕੇ 'ਤੇ ਚੰਡੀਗੜ੍ਹ 'ਚ ਲਾਈਵ ਕੰਸਰਟ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਬਾਦਸ਼ਾਹ ਨਾਲ ਅਰਜੁਨ ਤੇ ਪਰਿਣੀਤੀ 'ਪ੍ਰੋਪਰ ਪਟੋਲਾ' 'ਤੇ ਝੂਮਦੇ ਨਜ਼ਰ ਆਉਣਗੇ। ਵਿਪੁਲ ਅਮ੍ਰਤਸ਼ਾਹ ਪੰਜਾਬ ਦੇ ਬੇਹੱਦ ਕਰੀਬ ਹਨ, ਇਸ ਵਜ੍ਹਾ ਹੀ ਫਿਲਮ 'ਚ ਪੰਜਾਬ ਦਾ ਅੰਸ਼ ਦੇਖਣ ਨੂੰ ਮਿਲੇਗਾ। 'ਇਸ਼ਕਜ਼ਾਦੇ' ਨਾਲ ਡੈਬਿਊ ਕਰਨ ਤੋਂ ਬਾਅਦ ਅਰਜੁਨ ਤੇ ਪਰਿਣੀਤੀ ਦੀ ਜੋੜੀ 'ਨਮਸਤੇ ਇੰਗਲੈਂਡ' ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ।

ਵਿਪੁਲ ਅਮ੍ਰਤਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਨੌਜਵਾਨ ਅਤੇ ਤਾਜ਼ਾ ਕਹਾਣੀ ਹੈ ਜਿਸ 'ਚ ਦੋ ਵਿਅਕਤੀ ਜਸਮੀਤ ਅਤੇ ਪਰਮ ਦੀ ਜੀਵਨ ਯਾਤਰਾ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਭਾਰਤ ਅਤੇ ਯੂਰਪ ਦੇ ਖੂਬਸੂਰਤ ਲੈਂਡਸਕੇਪ 'ਚ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਟ੍ਰੈਕ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਹੁੰਦੀ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ, ਢਾਕਾ ਅਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਅਤੇ ਅੰਤ 'ਚ ਲੰਡਨ ਦਾ ਦੀਦਾਰ ਕਰਵਾਇਆ ਜਾਵੇਗਾ। ਵਿਪੁਲ ਅਮ੍ਰਤਲਾਲ ਸ਼ਾਹ ਨਿਰਮਿਤ ਅਤੇ ਨਿਰਦੇਸ਼ਿਤ ਫਿਲਮ ਨੂੰ ਬਲਾਕਬਸਟਰ ਮੂਵੀ ਐਂਟਰਟੇਨਰਜ਼ ਨਾਲ ਮਿਲ ਕੇ ਪੇਨ ਫਿਲਮ ਅਤੇ ਰਿਲਾਇੰਸ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਫਿਲਮ ਦੁਨੀਆ ਭਰ 'ਚ 19 ਅਕਤੂਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Arjun Kapoor Parineeti Chopra Namaste England Vipul Amrutlal Shah Promote Bollywood Actor

Edited By

Kapil Kumar

Kapil Kumar is News Editor at Jagbani.