ਮੁੰਬਈ (ਬਿਊਰੋ)— ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਅਫੇਅਰ ਦੀ ਚਰਚਾ ਲੰਬੇ ਸਮੇਂ ਤੋਂ ਸੁਰਖੀਆਂ 'ਚ ਹੈ ਪਰ ਦੋਹਾਂ ਵਲੋਂ ਕਦੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇੱਥੇ ਤੱਕ ਕਿ ਦੋਵੇਂ ਇਕ ਦੂਜੇ ਨਾਲ ਜੁੜੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਬਚਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਅਰਜੁਨ ਅਤੇ ਮਲਾਇਕਾ ਨੂੰ ਇਕੱਠੇ ਦੇਖਿਆ ਗਿਆ ਪਰ ਜਦੋਂ ਕੈਮਰੇ ਦੀ ਨਜ਼ਰ ਉਨ੍ਹਾਂ 'ਤੇ ਪਈ ਤਾਂ ਮਲਾਇਕਾ ਕੈਮਰੇ ਤੋਂ ਨਜ਼ਰਾਂ ਤੋਂ ਚੁਰਾਉਂਦੀ ਨਜ਼ਰ ਆਈ।
ਦਰਸਅਲ, ਅਰਜੁਨ ਅਤੇ ਮਲਾਇਕਾ ਸ਼ਨੀਵਾਰ ਰਾਤ ਡਿਜ਼ਾਈਨਰ ਸੰਦੀਪ ਖੋਸਲਾ ਦੀ ਪਾਰਟੀ 'ਚ ਪਹੁੰਚੇ ਸਨ। ਇਸ ਪਾਰਟੀ 'ਚ ਅਰਜੁਨ ਕਪੂਰ ਨਾਲ ਉਸ ਦੀਆਂ ਭੈਣਾਂ ਖੁਸ਼ੀ ਕਪੂਰ ਅਤੇ ਰੀਆ ਕਪੂਰ ਦੋਵੇਂ ਨਜ਼ਰ ਆਈਆਂ। ਇਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਹਰਸ਼ਵਰਧਨ ਕਪੂਰ, ਸੰਜੇ ਕਪੂਰ ਪਾਰਟੀ ਦਾ ਹਿੱਸਾ ਬਣੇ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਸਭ ਸਟਾਰਜ਼ ਪਾਰਟੀ 'ਚ ਸ਼ਿਰਕਤ ਕਰਨ ਲਈ ਜਾ ਰਹੇ ਸੀ।
ਕੁਝ ਸਮੇਂ ਪਹਿਲਾਂ ਅਰਜੁਨ ਤੇ ਮਲਾਇਕਾ ਦੇ ਅਫੇਅਰ ਦੀਆਂ ਖਬਰਾਂ ਫੈਲ ਰਹੀਆਂ ਸੀ। ਕਿਹਾ ਜਾ ਰਿਹਾ ਸੀ ਕਿ ਅਰਜੁਨ ਕਰਕੇ ਹੀ ਮਲਾਇਕਾ ਤੇ ਅਰਬਾਜ਼ ਵਿਚਕਾਰ ਤਲਾਕ ਹੋਇਆ ਹੈ। ਬਾਅਦ 'ਚ ਖਬਰਾਂ ਆਈਆਂ ਕਿ ਮਲਾਇਕਾ ਤੇ ਅਰਜੁਨ ਨੇ ਇਕ ਦੂਜੇ ਤੋਂ ਦੂਰੀਆਂ ਬਣਾ ਲਈਆਂ ਹਨ।