FacebookTwitterg+Mail

ਆਖਿਰ ਕਿਉਂ ਜਾਨਹਵੀ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ? (ਵੀਡੀਓ)

arjun kapoor
18 November, 2018 07:05:17 PM

ਮੁੰਬਈ (ਬਿਊਰੋ)— ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਦਾ ਸ਼ੋਅ 'ਕੌਫੀ ਵਿਦ ਕਰਨ' ਅਕਸਰ ਚਰਚਾ 'ਚ ਰਹਿੰਦਾ ਹੈ। ਇਸ ਸ਼ੋਅ ਰਾਹੀਂ ਕਰਨ ਹੁਣ ਤੱਕ ਕਈ ਬਾਲੀਵੁੱਡ ਸਟਾਰਜ਼ ਦੀ ਜ਼ਿੰਦਗੀ ਨਾਲ ਜੁੜੇ ਨਿੱਜੀ ਰਾਜ਼ ਖੋਲ੍ਹਦੇ ਨਜ਼ਰ ਆਏ। ਇਸ ਸ਼ੋਅ ਦਾ ਨਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜਿੱਥੇ 6ਵੇਂ ਸੀਜ਼ਨ ਦੀ ਸ਼ੁਰੂਆਤ ਦੀਪਿਕਾ ਪਾਦੁਕੋਣ ਤੇ ਆਲੀਆ ਭੱਟ ਦੀ ਮੌਜੂਦਗੀ 'ਚ ਹੋਈ, ਉੱਥੇ ਹੀ ਅਗਲੇ ਐਪੀਸੋਡ 'ਚ ਅਕਸ਼ੈ ਕੁਮਾਰ-ਰਣਵੀਰ ਸਿੰਘ, ਵਰੁਣ ਧਵਨ ਅਤੇ ਕੈਟਰੀਨਾ ਕੈਫ ਨਜ਼ਰ ਆਏ।

ਤੁਹਾਨੂੰ ਦੱਸ ਦੇਈਏ ਜਾਨਹਵੀ ਕਪੂਰ ਆਪਣੇ ਭਰਾ ਅਰਜੁਨ ਕਪੂਰ ਨਾਲ ਇਸ ਸ਼ੋਅ 'ਚ ਸ਼ਿਰਕਤ ਕਰੇਗੀ। ਜਾਨਹਵੀ ਤੇ ਅਰਜੁਨ ਦੀ ਭਰਾ-ਭੈਣ ਵਾਲੀ ਕੈਮਿਸਟਰੀ ਨੂੰ ਤੁਸੀਂ ਕਾਫੀ ਵਾਰ ਤਸਵੀਰਾਂ ਤੇ ਵੀਡੀਓਜ਼ 'ਚ ਦੇਖ ਚੁੱਕੇ ਹੋ।
ਹਾਲ ਹੀ 'ਚ ਸ਼ੋਅ ਦੀ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ 'ਚ ਕਰਨ ਦੋਹਾਂ ਨੂੰ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਨ੍ਹੀਂ ਦਿਨੀਂ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ 'ਤੇ ਪਾਬੰਧੀ ਹੈ ਪਰ ਕੁਝ ਲੋਕ ਜੋ ਨਿੱਜੀ ਜ਼ਿੰਦਗੀ ਬਾਰੇ ਦੱਸਣ 'ਚ ਨਹੀਂ ਝਿਜਕਦੇ ਤਾਂ ਇਹ ਸੁਣਦੇ ਹੀ ਅਰਜੁਨ ਥੋੜ੍ਹਾ ਸ਼ਰਮਿੰਦਾ ਹੋ ਜਾਂਦਾ ਹੈ ਅਤੇ ਇਸ ਦੀ ਵਜ੍ਹਾ ਇਹ ਸੀ ਕਿ ਉਸ ਦੇ ਕੋਲ ਉਸ ਦੀ ਭੈਣ ਬੈਠੀ ਹੋਈ ਸੀ। ਇਸ ਦੇ ਨਾਲ ਹੀ ਗੇਮ ਜੋਨ 'ਚ ਪਹੁੰਚਦੇ ਹੀ ਜਦੋਂ ਜਾਨਹਵੀ ਕਰਨ ਦੇ ਸਵਾਲਾਂ ਦਾ ਜਲਦੀ-ਜਲਦੀ ਜਵਾਬ ਦੇਣ ਲਗਦੀ ਹੈ ਤਾਂ ਉੱਥੇ ਹੀ ਅਰਜੁਨ ਬੈਚੇਨ ਹੋ ਜਾਂਦਾ ਹੈ।


Tags: Arjun Kapoor Janhvi Kapoor Karan Johar Koffee with Karan Promo Bollywood Actor

Edited By

Kapil Kumar

Kapil Kumar is News Editor at Jagbani.