FacebookTwitterg+Mail

ਮਲਾਇਕਾ ਦੀ ਗਰਲ ਗੈਂਗ ਨਾਲ ਗੌਰੀ ਖਾਨ ਦੀ ਪਾਰਟੀ 'ਚ ਪਹੁੰਚੇ ਅਰਜੁਨ

arjun kapoor and malaika arora
06 February, 2019 12:08:15 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਹੌਟ ਤੇ ਫਿੱਟ ਅਦਾਕਾਰਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੀ ਨਜ਼ਦੀਕੀਆਂ ਦਿਨੋਂ-ਦਿਨ ਵਧ ਰਹੀਆਂ ਹਨ। ਹੁਣ ਇਹ ਦੋਵੇਂ ਸਿਤਾਰੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਪਿਆਰ ਨੂੰ ਬਿਆਨ ਕਰ ਰਹੇ ਹਨ। ਦੋਵਾਂ ਦੇ ਅਫੇਅਰ ਦੀ ਚਰਚਾ ਹੁਣ ਹਰ ਪਾਸੇ ਹੋ ਰਹੀ ਹੈ।

 

 
 
 
 
 
 
 
 
 
 
 
 
 
 

Organising another party at sanchos ... these blurrrrrr pics just not working ...

A post shared by Gauri Khan (@gaurikhan) on Feb 5, 2019 at 11:27am PST

ਤਸਵੀਰਾਂ 'ਚ ਦੋਵਾਂ ਦਾ ਰਿਸ਼ਤਾ ਸਾਫ ਦਿਖਦਾ ਹੈ ਕਿ 12 ਸਾਲ ਛੋਟੇ ਅਰਜੁਨ ਕਪੂਰ ਨਾਲ ਮਲਾਇਕਾ ਇਸ਼ਕ ਫਰਮਾ ਰਹੀ ਹੈ ਤੇ ਅਰਜੁਨ ਵੀ ਉਸ 'ਤੇ ਪੂਰੀ ਤਰ੍ਹਾਂ ਫਿਦਾ ਹੋ ਚੁੱਕੇ ਹਨ। ਹਾਲ ਹੀ 'ਚ ਦੋਵਾਂ ਨੂੰ ਗੌਰੀ ਖਾਨ ਦੀ ਪਾਰਟੀ 'ਚ ਕਾਫੀ ਕਰੀਬ ਦੇਖਿਆ ਗਿਆ। ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਨਾਈਟ ਪਾਰਟੀ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਅੰਮ੍ਰਿਤਾ ਅਰੋੜਾ, ਕਰਿਸ਼ਮਾ ਕਪੂਰ ਨੂੰ ਮਲਾਇਕਾ ਤੇ ਅਰਜੁਨ ਕਪੂਰ ਨਾਲ ਦੇਖਿਆ ਗਿਆ। ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਨੇ ਸਾਲ 2017 'ਚ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਤੋਂ ਤਲਾਕ ਲਿਆ ਸੀ।

 

 
 
 
 
 
 
 
 
 
 
 
 
 
 

#natashapoonawalla with #gaurikhan

A post shared by Viral Bhayani (@viralbhayani) on Feb 5, 2019 at 3:49pm PST

ਤਲਾਕ ਤੋਂ 1 ਸਾਲ ਬਾਅਦ ਉਸ ਨੇ ਆਪਣੇ ਨਾਂ ਪਿੱਛੋ ਖਾਨ ਵਰਲਡ ਨੂੰ ਹਟਾ ਲਿਆ ਸੀ। ਤਕਰੀਬਨ 20 ਸਾਲ ਤੱਕ ਅਰਬਾਜ਼ ਨਾਲ ਰਹਿਣ ਵਾਲੀ ਮਲਾਇਕਾ ਇਕ ਬੇਟੇ ਦੀ ਮਾਂ ਵੀ ਹੈ। ਖਬਰਾਂ ਦੀ ਮੰਨੀਏ ਤਾਂ ਮਲਾਇਕਾ ਤੇ ਅਰਬਾਜ਼ ਖਾਨ ਨੇ ਇਕ-ਦੂਜੇ ਨੂੰ ਕਾਫੀ ਸਮੇਂ ਤੱਕ ਡੇਟ ਕੀਤਾ ਸੀ।

 

 
 
 
 
 
 
 
 
 
 
 
 
 
 

Night shift 😊 #arjunkapoor #malaikaarora

A post shared by Viral Bhayani (@viralbhayani) on Feb 5, 2019 at 3:53pm PST


Tags: Arjun Kapoor Malaika Arora Gauri Khan Amrita Arora Karisma Kapoor Seema Khan Mumbai

Edited By

Sunita

Sunita is News Editor at Jagbani.