FacebookTwitterg+Mail

B'Day Spl: ਫਿਲਮਾਂ 'ਚ ਆਉਣ ਲਈ ਇਸ ਸਖਸ਼ ਨੇ ਅਰਜੁਨ ਨੂੰ ਦਿੱਤੀ ਸੀ ਭਾਰ ਘੱਟ ਕਰਨ ਦੀ ਸਲਾਹ

arjun kapoor birthday
26 June, 2019 11:35:53 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਸਾਲ 2012 'ਚ 'ਇਸ਼ਕਜਾਦੇ' ਫਿਲਮ ਨਾਲ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਵਾਲੇ ਅਰਜੁਨ ਕਪੂਰ ਇਕ ਜਮਾਣੇ 'ਚ 140 ਕਿੱਲੋ ਦੇ ਹੋਇਆ ਕਰਦੇ ਸਨ। ਇਸ ਫਿਲਮ 'ਚ ਆਉਣ ਤੋਂ ਬਾਅਦ ਅਰਜੁਨ ਨੇ ਕਈ ਫਿਲਮਾਂ 'ਚ ਕੰਮ ਕੀਤਾ। ਅਰਜੁਨ ਵੀ ਉਨ੍ਹਾਂ ਅਭਿਨੇਤਾਵਾਂ 'ਚ ਸ਼ਾਮਿਲ ਹਨ, ਜਿਨ੍ਹਾਂ ਨੇ ਫਿਲਮਾਂ 'ਚ ਆਉਣ ਲਈ ਆਪਣਾ ਭਾਰ ਘੱਟ ਕੀਤਾ।
Punjabi Bollywood Tadka
ਉਂਝ ਤਾਂ ਤੁਸੀਂ ਅਰਜੁਨ ਕਪੂਰ ਨੂੰ 'ਇਸ਼ਕਜਾਦੇ' 'ਚ ਹੀ ਦੇਖਿਆ ਹੈ ਪਰ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਨਿਖਿਲ ਅਡਵਾਣੀ ਦੀ ਫਿਲਮ 'ਕੱਲ ਹੋ ਨਾ ਹੋ' ਨਾਲ ਕੀਤੀ ਸੀ। ਉਹ ਇਸ ਫਿਲਮ 'ਚ ਬਤੋਰ ਅਸਿਸਟੈਂਟ ਪ੍ਰੋਡਿਊਸਰ ਰਹੇ। ਇੰਨਾ ਹੀ ਨਹੀਂ ਇਸ ਫਿਲਮ ਉਨ੍ਹਾਂ ਨੇ 'ਨੋ ਐਂਟਰੀ' ਅਤੇ 'ਵਾਂਟੇਡ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਫਿਲਮ 'ਇਸ਼ਕਜਾਦੇ' ਦੇ ਰਿਲੀਜ਼ ਹੋਣ ਤੋਂ ਕੁਝ ਹਫਤੇ ਪਹਿਲਾਂ ਹੀ ਅਰਜੁਨ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।
Punjabi Bollywood Tadka'

ਸਲਮਾਨ ਕਾਰਨ ਕੀਤਾ ਭਾਰ ਘੱਟ

ਫਿਲਮਾਂ 'ਚ ਆਉਣ ਤੋਂ ਪਹਿਲਾਂ ਅਰਜੁਨ ਕਪੂਰ ਕਾਫੀ ਮੋਟੇ ਹੋਇਆ ਕਰਦੇ ਸਨ। ਉਨ੍ਹਾਂ ਨੂੰ ਭਾਰ ਘੱਟ ਕਰਨ ਦੀ ਪ੍ਰੇਰਨਾ ਸਲਮਾਨ ਖਾਨ ਤੋਂ ਮਿਲੀ। ਉਨ੍ਹਾਂ ਨੇ ਕਿਹਾ ਸੀ ਫਿਲਮਾਂ 'ਚ ਆਉਣਾ ਚਾਹੁੰਦੇ ਹੋ ਤਾਂ ਭਾਰ ਘੱਟ ਕਰੋ। ਜਿਸ ਦਾ ਨਤੀਜਾ ਅੱਜ ਅਸੀਂ ਸਭ ਦੇਖ ਰਹੇ ਹਾਂ। ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਟਾਪੇ ਕਾਰਨ 22 ਸਾਲ ਦੀ ਉਮਰ 'ਚ ਅਰਜੁਨ ਨੂੰ ਅਸਥਮਾ ਦੀ ਵੀ ਸਮੱਸਿਆ ਹੋ ਗਈ ਸੀ । ਉਹ ਇੰਨੇ ਜ਼ਿਆਦਾ ਮੋਟੇ ਹੋ ਗਏ ਸਨ ਕਿ ਏਅਰਲਾਇੰਸ ਦੀ ਸੀਟ 'ਤੇ ਫਿੱਟ ਨਹੀਂ ਬੈਠ ਪਾਉਂਦੇ ਸਨ। ਉਹ ਆਪਣੇ ਭਾਰ ਕਾਰਨ 10 ਸੈਕਿੰਡ ਤੋਂ ਜ਼ਿਆਦਾ ਦੋੜ ਨਹੀਂ ਪਾਉਂਦੇ ਸਨ।
Punjabi Bollywood Tadka
ਅਸਿਸਟ ਕਰਨ ਦੇ ਦੌਰਾਨ ਅਰਜੁਨ ਕਪੂਰ ਨੂੰ ਮਹਿਸੂਸ ਹੋਇਆ ਕਿ ਉਹ ਕੈਮਰੇ ਦੇ ਪਿੱਛੇ ਕੰਮ ਕਰਦੇ ਹੋਏ ਖੁਦ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੇ।  ਉਨ੍ਹਾਂ ਦੇ ਦਿਮਾਗ 'ਚ ਐਕਟਰ ਬਨਣ ਦੀ ਧੁਨ ਸਵਾਰ ਹੋਈ ਪਰ ਐਕਟਰ ਬਨਣ ਲਈ ਉਨ੍ਹਾਂ ਨੂੰ ਪਹਿਲਾਂ ਭਾਰ ਘੱਟ ਕਰਨਾ ਪੈਣਾ ਸੀ। ਤੱਦ ਅਰਜੁਨ ਨੇ ਖੁਦ 'ਤੇ ਕੰਮ ਕਰਨ ਦੀ ਸੋਚੀ। ਬਾਲੀਵੁੱਡ ਨਿਰਦੇਸ਼ਕ ਬੋਨੀ ਕਪੂਰ ਦੇ ਬੇਟੇ ਅਰਜੁਨ ਕਪੂਰ ਨੇ ਆਪਣੀ ਡੈਬਿਊ ਫਿਲਮ 'ਚ ਸਿਕਸ ਪੈਕ ਦਿਖਾ ਕੇ ਸਾਰਿਆ ਨੂੰ ਆਪਣਾ ਦੀਵਾਨਾ ਬਣਾ ਲਿਆ। ਇਸ ਲਈ ਉਨ੍ਹਾਂ ਨੇ ਸ‍ਟਰਿਕਸ ਐਕਸਰਸਾਈਜ਼ ਫਾਲੋ ਕੀਤੀਆਂ। ਰੋਜ਼ਾਨਾ ਐਕਸਰਸਾਈਜ਼ ਅਤੇ ਖੁਦ 'ਤੇ ਕਾਬੂ ਰੱਖ ਕੇ ਅਰਜੁਨ ਨੇ ਚਾਰ ਸਾਲ 'ਚ 50 ਕਿੱਲੋ ਭਾਰ ਘੱਟ ਕੀਤਾ।
Punjabi Bollywood Tadka
ਹਾਲ ਹੀ 'ਚ ਅਰਜੁਨ ਕਪੂਰ ਨੇ ਵਰਕਆਊਟ ਕਰਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ,''ਭਾਰ ਘਟਾਉਣ ਮੇਰੇ ਲਈ ਬਚਪਨ ਤੋਂ ਹੀ ਬਹੁਤ ਮੁਸ਼ਕਲ ਭਰੀ ਯਾਤਰਾ ਰਹੀ ਸੀ। ਹਰ ਕਿਸੇ ਦਾ ਆਪਣਾ ਸੰਘਰਸ਼ ਹੁੰਦਾ ਹੈ ਅਤੇ ਮੇਰਾ ਵੀ ਰਿਹਾ ਹੈ। ਜ਼ਿੰਦਗੀ ਦਾ ਅਸਲ ਮਤਲਬ ਉਦੋਂ ਹੀ ਹੈ ਜਦੋਂ ਤੁਸੀਂ ਡਿੱਗ ਕੇ ਸੰਭਲਦੇ ਹੋ ਅਤੇ ਦੁਬਾਰਾ ਕੋਸ਼ਿਸ਼ ਕਰਦੇ ਹੋ। ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ, ਅੱਜ ਨਹੀਂ ਤਾਂ ਇਕ ਹਫਤੇ, ਇਕ ਮਹੀਨੇ ਜਾਂ ਇਕ ਸਾਲ ਬਾਅਦ ਹੀ ਸਹੀ।''
Punjabi Bollywood Tadka


Tags: Arjun KapoorFilm Star BirthdayPanipatInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari