FacebookTwitterg+Mail

10 ਮਿਲੀਅਨ ਫਾਲੋਅਰਜ਼ ਹੋਣ 'ਤੇ ਅਰਜੁਨ ਕਪੂਰ ਨੇ ਫੈਨਜ਼ ਦਾ ਕੀਤਾ ਧੰਨਵਾਦ, ਵੀਡੀਓ

arjun kapoor clocks 10 million on instagram  shares his journey in bollywood
25 June, 2019 11:56:03 AM

ਮੁੰਬਈ(ਬਿਊਰੋ)— ਅਰਜੁਨ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਹਰ ਐਕਟੀਵਿਟੀ ਅਤੇ ਦਿਲ ਦੀ ਗੱਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਇੰਸਟਾ 'ਤੇ ਉਨ੍ਹਾਂ ਦੇ 1 ਕਰੋੜ ਫਾਲੋਅਰਜ਼ ਹੋ ਗਏ ਹਨ। ਸੋਸ਼ਲ ਮੀਡੀਆ ਨਾਲ ਉਨ੍ਹਾਂ ਦਾ ਜੁੜਾਅ ਦੇਖਦੇ ਹੋਏ, ਇਸ ਨੂੰ ਉਨ੍ਹਾਂ ਦੇ ਫੈਨਜ਼ ਦਾ ਗਿਫਟ ਮੰਨਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 

𝟣𝟢 𝑀𝒾𝓁𝓁𝒾𝑜𝓃. 𝒯𝒽𝒶𝓃𝓀 𝓎𝑜𝓊, 𝒶𝓁𝓁 𝑜𝒻 𝓎𝑜𝓊 💓

A post shared by Arjun Kapoor (@arjunkapoor) on Jun 24, 2019 at 2:30am PDT


ਦੱਸ ਦੇਈਏ ਕਿ 26 ਜੂਨ ਨੂੰ ਅਰਜੁਨ ਦਾ ਜਨਮਦਿਨ ਹੈ। ਉਨ੍ਹਾਂ ਨੇ ਬੀਤੇ ਦਿਨੀਂ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਦਾ ਕੋਲਾਜ ਬਣਾਇਆ। ਵੀਡੀਓ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ, 10 ਮਿਲੀਅਨ (1 ਕਰੋੜ) । ਤੁਹਾਡਾ ਸਾਰਿਆਂ ਦਾ ਧੰਨਵਾਦ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਜਲਦ ਹੀ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ 'ਪਾਨੀਪਤ' 'ਚ ਨਜ਼ਰ ਆਉਣਗੇ। ਫਿਲਮ 6 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।


Tags: Arjun Kapoor10 Million FollowersInstagramPanipatBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari