FacebookTwitterg+Mail

ਮਾਂ ਦੀ ਮੌਤ ਤੋਂ 6 ਸਾਲ ਬਾਅਦ ਅਰਜੁਨ ਨੇ ਨਹੀਂ ਖੋਲ੍ਹਿਆ ਉਨ੍ਹਾਂ ਦਾ ਕਮਰਾ, ਦੱਸੀ ਇਹ ਵਜ੍ਹਾ

arjun kapoor has shared that he did not touch their mother
23 May, 2020 01:58:11 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਰਜੁਨ ਕਪੂਰ ਆਪਣੀ ਮਾਂ ਮੋਨਾ ਕਪੂਰ ਨੂੰ ਬਹੁਤ ਹੀ ਜ਼ਿਆਦਾ ਮਿਸ ਕਰ ਰਹੇ ਹਨ। ਉਹ ਅਕਸਰ ਆਪਣੀ ਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਰਜੁਨ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਮਾਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੀ ਮਾਂ ਨੂੰ ਬਹੁਤ ਹੀ ਜ਼ਿਆਦਾ ਮਿਸ ਕਰਦੇ ਹਨ। ਅਰਜੁਨ ਨੇ ਦੱਸਿਆ ਕਿ “ਮਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ 6 ਸਾਲ ਤੱਕ ਆਪਣੀ ਮਾਂ ਦਾ ਕਮਰਾ ਨਹੀਂ ਸੀ ਖੋਲ੍ਹਿਆ, ਕਿਉਂਕਿ ਮੈਂ ਆਪਣੀ ਮਾਂ ਨਾਲ ਹਮੇਸ਼ਾ ਹੀ ਆਪਣਾ ਪੂਰੇ ਦਿਨ ਦਾ ਸ਼ੈਡਿਊਲ ਸਾਂਝਾ ਕਰਦਾ ਸੀ। ਮਾਂ ਦੇ ਦਿਹਾਂਤ ਤੋਂ ਬਾਅਦ ਜਦੋਂ ਮੈਂ ਘਰ ਆਉਂਦਾ ਸੀ ਤਾਂ ਮੈਨੂੰ ਬਹੁਤ ਅਜੀਬ ਲੱਗਦਾ ਸੀ ਕਿਉਂਕਿ ਮਾਂ ਘਰ ਨਹੀਂ ਹੋਣਗੇ ਅਤੇ ਮੈਂ ਉਨ੍ਹਾਂ ਨਾਲ ਆਪਣੇ ਰੁਝੇਵਿਆਂ ਬਾਰੇ ਕੋਈ ਵੀ ਗੱਲ ਸ਼ੇਅਰ ਨਹੀਂ ਕਰ ਸਕਾਂਗਾ।''

 
 
 
 
 
 
 
 
 
 
 
 
 
 

I wish I could be at home like this today would have felt safe & maybe even smiled more than anyone has ever seen me smile. It’s been 8 years today since you left us Mom... the world has come to a standstill now but mine & @anshulakapoor s world was shattered when u left forget standing still.... we have tried to pick up the pieces some days are tougher than others though... I’ve managed to survive 8 years of being an actor & a working individual she’s also started her own business with @fankindofficial !!! Anshula more or less runs the house and I run to her if I need something in the house or in life... the world has changed Maa right now in this moment I wish I had you at home would have spent so much time with u that I couldn’t when I was trying to lose weight do my acting classes and when I was away shooting ishaqzaade during ur chemotherapy... would have tried to make up for the nonstop sprinting that I would have been upto and maybe taken u for granted... I love u Maa I miss u Maa... I miss having ur name show up on my phone to check up on me... I just hope wherever you are you are happy and watching over ur 2 brats 🤗

A post shared by Arjun Kapoor (@arjunkapoor) on Mar 24, 2020 at 11:35pm PDT

ਅਰਜੁਨ ਕਪੂਰ ਨੇ ਅੱਗੇ ਕਿਹਾ ਕਿ, ''ਜਦੋਂ ਮੈਂ ਘਰ ਤੋਂ ਬਾਹਰ ਨਿਕਲਦਾ ਹਾਂ ਸ਼ੂਟ 'ਤੇ ਲੋਕਾਂ ਨੂੰ ਖੁਸ਼ ਰੱਖਦਾ ਹਾਂ ਅਤੇ ਖੁਦ ਨੂੰ ਵੀ ਕੰਮ ਕਰਕੇ ਖੁਸ਼ ਰੱਖਦਾ ਹਾਂ ਪਰ ਜਦੋਂ ਘਰ ਆਉਂਦਾ ਹਾਂ ਤਾਂ ਖਾਲੀਪਣ ਜਿਹਾ ਲੱਗਦਾ ਹੈ।'' ਅਦਾਕਾਰ ਆਪਣੀ ਮਾਂ ਅਤੇ ਭੈਣ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ। ਉਨ੍ਹਾਂ ਦੀ ਮਾਂ ਦਾ ਦਿਹਾਂਤ ਕੈਂਸਰ ਕਰਕੇ 2012 'ਚ ਹੋ ਗਿਆ ਸੀ।


Tags: Arjun KapoorMona ShouriesRoom6 YearsAfter Death

About The Author

sunita

sunita is content editor at Punjab Kesari