FacebookTwitterg+Mail

ਸਮੁੰਦਰ ਕੰਢੇ ਅਰਜੁਨ ਕਪੂਰ ਨੇ ਚਲਾਇਆ ਸਫਾਈ ਅਭਿਆਨ, ਹੱਥਾਂ 'ਚ ਚੁੱਕਿਆ ਕੂੜਾ, ਦੇਖੋ ਤਸਵੀਰਾਂ

arjun kapoor in bhamla foundation beach cleaning drive at bandra
05 August, 2019 10:19:46 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹਨ। ਅਕਸਰ ਦੋਵਾਂ ਨੂੰ ਇਕੱਠੇ ਪਾਰਟੀਆਂ ਤੇ ਇਵੈਂਟ 'ਚ ਸਪਾਟ ਕੀਤਾ ਜਾਂਦਾ ਹੈ। ਹਾਲ ਹੀ 'ਚ ਅਰਜੁਨ ਕਪੂਰ ਸਮੁੰਦਰ ਕੰਢੇ 'ਤੇ ਸਫਾਈ ਕਰਦੇ ਨਜ਼ਰ ਆਏ। ਅਰਜੁਨ ਕਪੂਰ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਸੋਸ਼ਲ ਵਰਕ ਜਰੂਰ ਕਰਦੇ ਹਨ।
Punjabi Bollywood Tadka

ਪਾਨੀਪਤ ਲੁੱਕ 'ਚ ਆਏ ਨਜ਼ਰ

ਇਸ ਮੌਕੇ 'ਤੇ ਅਰਜੁਨ ਕਪੂਰ ਆਪਣੇ ਪਾਨੀਪਤ ਦੇ ਲੁੱਕ 'ਚ ਹੀ ਨਜ਼ਰ ਆਏ। ਅਰਜੁਨ ਕਪੂਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਡੇ ਨੌਜਵਾਨਾਂ ਨੂੰ ਸਾਫ-ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ ਰੱਖ ਸਕੀਏ।
Punjabi Bollywood Tadka
ਉੱਥੇ ਉਨ੍ਹਾਂ ਨੇ ਫੈਨਜ਼ ਨਾਲ ਤਸਵੀਰ ਵੀ ਖਿੱਚਵਾਈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਦੇ ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ।
Punjabi Bollywood Tadka

 ਵਰਕਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਪਿਛਲੀ ਵਾਰ ਫਿਲਮ 'ਇੰਡੀਆਜ ਮੋਸਟ ਵਾਂਟੇਡ' 'ਚ ਦਿਖਾਈ ਦਿੱਤੇ ਸਨ। ਹੁਣ ਅਰਜੁਨ ਕਪੂਰ ਜਲਦ ਹੀ ਫਿਲਮ 'ਪਾਨੀਪਤ' 'ਚ ਨਜ਼ਰ ਆਉਣਗੇ।


Tags: Arjun Kapoor Bhamla FoundationBeach CleaningPanipatBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari