FacebookTwitterg+Mail

ਫਿਲਮ 'ਪਾਨੀਪਤ' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਰਜੁਨ ਕਪੂਰ

arjun kapoor injures his forehead while shooting for   panipat
21 June, 2019 12:34:36 PM

ਮੁੰਬਈ(ਬਿਊਰੋ)— ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ 'ਪਾਨੀਪਤ' ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਅਰਜੁਨ ਕਪੂਰ ਜ਼ਖਮੀ ਹੋ ਗਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਸੱਟ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਮੱਥੇ 'ਤੇ ਸੱਟ ਲੱਗੀ ਹੈ। ਤਸਵੀਰ ਪੋਸਟ ਕਰਦਿਆ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ,'ਆਊਚ'। ਦੱਸ ਦੇਈਏ ਕਿ ਇਸ ਫਿਲਮ 'ਚ ਆਪਣੇ ਕਿਰਦਾਰ ਲਈ ਅਰਜੁਨ ਕਪੂਰ ਕਾਫੀ ਮਿਹਨਤ ਕਰ ਰਹੇ ਹਨ।

Punjabi Bollywood Tadka
 ਇਸ ਲਈ ਉਹ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। 'ਪਾਨੀਪਤ' ਲਈ ਅਰਜੁਨ ਕਪੂਰ ਘੁੜਸਵਾਰੀ ਕਰਦੇ ਹੋਏ ਵੀ ਨਜ਼ਰ ਆਏ। ਇਹ ਸਭ ਦੇਖ ਅਜਿਹਾ ਕਿਹਾ ਜਾ ਸਕਦਾ ਹੈ ਕਿ ਇਸ ਫਿਲਮ ਦੇ ਕਿਰਦਾਰ ਨਾਲ ਅਰਜੁਨ ਕਪੂਰ ਆਪਣੇ ਫੈਨਜ਼ ਦਾ ਦਿਲ ਜਿੱਤ ਲੈਣਗੇ। ਫਿਲਮ 'ਪਾਨੀਪਤ' 'ਚ ਅਰਜੁਨ ਕਪੂਰ ਤੋਂ ਇਲਾਵਾ ਸੰਜੈ ਦੱਤ, ਕੰਵਲਿਨੀ ਕੋਲਹਾਰੇ, ਕ੍ਰਿਤੀ ਸੈਨਨ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ।


Tags: PanipatArjun KapoorInjuredInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari