FacebookTwitterg+Mail

ਕਪੂਰ ਪਰਿਵਾਰ 'ਚ ਹੋਈ ਮਲਾਇਕਾ ਦੀ ਐਂਟਰੀ, ਸੰਜੈ ਕਪੂਰ ਨੇ ਦਿੱਤਾ ਇਹ 'ਹਿੰਟ'

arjun kapoor malaika arora
03 January, 2019 11:56:13 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੇ ਐਕਟਰ ਅਰਜੁਨ ਕਪੂਰ ਦੇ ਪਿਆਰ ਦੇ ਚਰਚੇ ਅੱਜਕਲ ਕਾਫੀ ਹੋ ਰਹੇ ਹਨ। ਹੁਣ ਤਾਂ ਦੋਵੇਂ ਅਕਸਰ ਹੀ ਇਕੱਠੇ ਘੁੰਮਦੇ ਨਜ਼ਰ ਵੀ ਆਉਂਦੇ ਹਨ। ਹਾਲ ਹੀ 'ਚ ਹੋਈ ਨਵੇਂ ਸਾਲ ਦੀ ਪਾਰਟੀ 'ਚ ਮਲਾਇਕਾ ਸਭ ਨੂੰ ਛੱਡ ਅਰਜੁਨ ਕਪੂਰ ਤੇ ਉਸ ਦੇ ਚਾਚੇ ਸੰਜੇ ਕਪੂਰ ਨਾਲ ਨਜ਼ਰ ਆਈ।

Punjabi Bollywood Tadka
ਦੋਵੇਂ ਸੰਜੈ ਦੇ ਘਰ ਪਹੁੰਚੇ। ਇਸ ਮੌਕੇ ਮਲਾਇਕਾ ਨੇ ਸ਼ਿਮਰੀ ਆਉਟਫਿੱਟ ਪਾਇਆ ਸੀ ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸ ਪਾਰਟੀ ਦੀ ਇਕ ਤਸਵੀਰ ਨੂੰ ਸੰਜੈ ਕਪੂਰ ਨੇ ਖੁਦ ਇੰਸਟਾਗ੍ਰਾਮ 'ਤੇ ਸ਼ੇਅਰ ਵੀ ਕੀਤੀ ਹੈ, ਜਿਸ ਨੂੰ ਉਸ ਨੇ ਕੈਪਸ਼ਨ ਦਿੱਤਾ ਹੈ 'ਫੈਮਿਲੀ'।

 

 
 
 
 
 
 
 
 
 
 
 
 
 
 

Family ❤️

A post shared by Sanjay Kapoor (@sanjaykapoor2500) on Dec 31, 2018 at 11:49am PST

ਹਾਲ ਹੀ 'ਚ ਕਰਨ ਜੌਹਰ ਦੇ ਚੈਟ ਸ਼ੋਅ 'ਕੌਫ਼ੀ ਵਿਦ ਕਰਨ' 'ਚ ਵੀ ਅਰਜੁਨ ਨੇ ਰਿਲੇਸ਼ਨਸ਼ਿਪ 'ਚ ਹੋਣ ਦੀ ਗੱਲ 'ਤੇ ਹਾਮੀ ਭਰੀ ਹੈ ਪਰ ਕਿਸ ਨਾਲ ਇਹ ਉਨ੍ਹਾਂ ਨੇ ਨਹੀਂ ਦੱਸਿਆ। ਜ਼ਿਕਰਯੋਗ ਹੈ ਕਿ 'ਇੰਡੀਆਜ਼ ਗਾਟ ਟੈਲੇਂਟ' ਦੇ ਮੰਚ 'ਚੇ ਵੀ ਦੋਵਾਂ ਦੀ ਕੈਮਿਸਟ੍ਰੀ ਦੇਖਣ ਨੂੰ ਮਿਲੀ। ਅਰਜੁਨ ਕਪੂਰ ਇੱਥੇ ਆਪਣੀ ਫਿਲਮ 'ਨਮਸਤੇ ਇੰਗਲੈਂਡ' ਨੂੰ ਪ੍ਰਮੋਟ ਕਰਨ ਆਏ ਸੀ।

 


Tags: Arjun Kapoor Malaika Arora Karan Johar Sanjay KapoorBollywood StarsInstagram

About The Author

manju bala

manju bala is content editor at Punjab Kesari