FacebookTwitterg+Mail

ਰਿਸ਼ੀ ਕਪੂਰ ਨੂੰ ਮਿਲਣ ਪਹੁੰਚੇ ਅਰਜੁਨ ਤੇ ਮਲਾਇਕਾ, ਤਸਵੀਰ ਹੋਈ ਵਾਇਰਲ

arjun kapoor malaika arora visit rishi kapoor neetu kapoor in new york
05 July, 2019 03:39:42 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਨਾਲ ਨਿਊਯਾਰਕ 'ਚ ਹਾਲੀਡੇਅ ਇੰਜੁਆਏ ਕਰ ਰਹੀ ਹੈ। ਉੱਥੇ ਹੀ ਐਕਟਰ ਰਿਸ਼ੀ ਕਪੂਰ ਵੀ ਆਪਣੀ ਬੀਮਾਰੀ ਦਾ ਇਲਾਜ ਨਿਊਯਾਰਕ 'ਚ ਹੀ ਕਰਵਾ ਰਹੇ ਹਨ। ਅਜਿਹੇ 'ਚ ਮਲਾਇਕਾ ਅਤੇ ਅਰਜੁਨ ਕਪੂਰ ਰਿਸ਼ੀ ਕਪੂਰ ਨੂੰ ਮਿਲਣ ਪਹੁੰਚੇ। ਇਸ ਗੱਲ ਦੀ ਜਾਣਕਾਰੀ ਰਿਸ਼ੀ ਕਪੂਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਿਸ਼ੀ ਕਪੂਰ ਨੇ ਲਿਖਿਆ,''ਮਲਾਇਕਾ ਅਤੇ ਅਰਜੁਨ ਆਉਣ ਲਈ ਧੰਨਵਾਦ। ਆਸ਼ਾ ਕਰਦਾ ਹਾਂ ਕਿ ਤੁਸੀਂ ਰਾਕੇਟਮੈਨ ਦੇਖੀ ਹੋਵੇਗੀ ਅਤੇ ਰੈੱਡ ਫਾਰਮ 'ਤੇ ਲੰਚ ਵੀ ਕੀਤਾ ਹੋਵੇਗਾ।''
Punjabi Bollywood Tadka
ਤਸਵੀਰ 'ਚ ਰਿਸ਼ੀ ਨੇ ਅਰਜੁਨ ਅਤੇ ਮਲਾਇਕਾ ਦਾ ਹੱਥ ਫੜ੍ਹਿਆ ਹੋਇਆ ਹੈ। ਉੱਥੇ ਹੀ ਨੀਤੂ ਨੇ ਇੰਸਟਾ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- Fun evening with our very own Ghar ka bacha Arjun n the Lovly malaika ❤️।
Punjabi Bollywood Tadka
ਦੱਸ ਦੇਈਏ ਕਿ ਅਰਜੁਨ ਕਪੂਰ, ਮਲਾਇਕਾ ਨਾਲ ਆਪਣਾ ਜਨਮਦਿਨ ਮਨਾਉਣ ਨਿਊਯਾਰਕ ਗਏ ਹੋਏ ਸਨ। ਅਰਜੁਨ ਦੇ ਬਰਥਡੇ 'ਤੇ ਮਲਾਇਕਾ ਨੇ ਉਨ੍ਹਾਂ ਨੂੰ ਖਾਸ ਤੋਹਫਾ ਦਿੱਤਾ ਸੀ। ਮਲਾਇਕਾ ਨੇ ਅਰਜੁਨ ਦੇ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ, ਜਿਸ ਨਾਲ ਉਨ੍ਹਾਂ ਨੇ ਆਪਣੇ ਰਿਲੇਸ਼ਨ ਨੂੰ ਆਫੀਸ਼ੀਅਲ ਕੀਤਾ ਸੀ।


Tags: Arjun KapoorMalaika AroraRishi KapoorNeetu KapoorNew York

About The Author

manju bala

manju bala is content editor at Punjab Kesari