FacebookTwitterg+Mail

ਵਿਆਹ ਨੂੰ ਲੈ ਕੇ ਪਹਿਲੀ ਵਾਰ ਬੋਲੇ ਅਰਜੁਨ ਕਪੂਰ, ਆਖੀਆਂ ਅਜੀਬੋ-ਗਰੀਬ ਗੱਲਾਂ

arjun kapoor on marrying malaika arora
08 June, 2019 09:17:45 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਛਾਏ ਰਹਿੰਦੇ ਹਨ। ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਜਲਦ ਹੀ ਵਿਆਹ ਕਰ ਸਕਦੀ ਹੈ ਪਰ ਆਪਣੇ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜਦੇ ਹੋਏ ਅਰਜੁਨ ਨੇ ਕਿਹਾ ਕਿ ਮੈਨੂੰ ਆਪਣੇ ਵਿਆਹ ਨੂੰ ਲੈ ਕੇ ਹਾਲੇ ਕੋਈ ਜਲਦੀ ਨਹੀਂ ਹੈ। ਅਰਜੁਨ ਕਪੂਰ ਨੇ ਹਾਲ ਹੀ 'ਚ ਇੰਟਰਵਿਊ ਦੌਰਾਨ ਵਿਆਹ ਦੇ ਸਵਾਲ 'ਤੇ ਕਿਹਾ, ''ਲੋਕਾਂ ਦਾ ਕੰਮ ਅੰਦਾਜ਼ੇ ਲਾਉਣਾ ਹੈ। ਲੋਕ ਵਿਆਹ ਤੋਂ ਬਾਅਦ ਗੰਜੇ ਹੁੰਦੇ ਹਨ ਤੇ ਮੈਂ ਵਿਆਹ ਦੌਰਾਨ ਗੰਜਾ ਨਹੀਂ ਹੋਣਾ ਚਾਹੁੰਦਾ। ਹਾਲੇ ਮੈਂ ਵਿਆਹ ਨਹੀਂ ਕਰ ਰਿਹਾ। ਮੈਂ ਅਜੇ ਸਿਰਫ 33 ਸਾਲ ਦਾ ਹਾਂ ਤੇ ਹਰ ਰਿਸ਼ਤੇ ਦਾ ਆਖਰੀ ਪੜਾਅ ਵਿਆਹ ਨਹੀਂ ਹੁੰਦਾ। ਇਸ ਤੋਂ ਇਲਾਵਾ ਵੀ ਇਕ-ਦੂਜੇ ਬਾਰੇ ਐਕਸਪਲੋਰ ਕਰਨ ਲਈ ਵਧੇਰੇ ਕੁਝ ਹੁੰਦਾ ਹੈ।''

ਕੀ ਤੁਸੀਂ ਵਿਆਹ 'ਚ ਯਕੀਨ ਰੱਖਦੇ ਹੋ? ਇਸ 'ਤੇ ਅਰਜੁਨ ਕਪੂਰ ਨੇ ਕਿਹਾ, ''ਮੈਂ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਵਿਆਹ ਠੀਕ ਨਹੀਂ ਚੱਲ ਪਾਇਆ। ਇਸ ਦੇ ਬਾਅਦ ਵੀ ਮੈਂ ਵਿਆਹ 'ਚ ਯਕੀਨ ਰੱਖਦਾ ਹਾਂ। ਮੈਂ ਆਪਣੇ ਨੇੜੇ ਵਧੇਰੇ ਵਿਆਹੁਤਾ ਜੋੜੀਆਂ ਨੂੰ ਖੁਸ਼ੀ ਨਾਲ ਰਹਿੰਦੇ ਦੇਖਿਆ।'' ਇਸ ਤੋਂ ਪਹਿਲਾਂ ਵੀ ਵਿਆਹ ਦੇ ਰਿਸ਼ਤੇ 'ਤੇ ਅਰਜੁਨ ਨੇ ਕਿਹਾ ਸੀ, ''ਜਦੋਂ ਮੈਂ ਰਿਸ਼ਤਾ ਨਹੀਂ ਲੁਕਾ ਰਿਹਾ ਤਾਂ ਮੈਂ ਵਿਆਹ ਬਾਰੇ ਕਿਉਂ ਲੁਕਾਵਾਗਾਂ।''

ਦੱਸ ਦਈਏ ਕਿ ਮਲਾਇਕਾ ਤੇ ਅਰਜੁਨ ਕਪੂਰ ਕਰੀਬ ਦੋ ਸਾਲਾ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਦੋਵੇਂ ਸਟਾਰਸ ਅਕਸਰ ਇਕ-ਦੂਜੇ ਨਾਲ ਨਜ਼ਰ ਆਉਂਦੇ ਹਨ।


Tags: Arjun KapoorMarriageMalaika AroraRelationshipBollywood Celebrity

Edited By

Sunita

Sunita is News Editor at Jagbani.