FacebookTwitterg+Mail

ਮਲਾਇਕਾ ਅਰੋੜਾ ਦੀ ਇਸ ਤਸਵੀਰ ਦਾ ਅਰਜੁਨ ਨੇ ਉਡਾਇਆ ਮਜ਼ਾਕ

arjun kapoor pulling malaika arora s leg on instagram is everything cute
19 June, 2019 09:55:52 AM

ਮੁੰਬਈ(ਬਿਊਰੋ)—ਬੀ-ਟਾਊਨ ਲਵ ਬਰਡਸ ਅਰਜੁਨ ਕਪੂਰ ਤੇ ਮਲਾਇਕ ਅਰੋੜਾ ਇਨ੍ਹੀਂ ਦਿਨੀਂ ਆਪਣੀਆਂ ਡੇਟਿੰਗ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਦੋਵੇਂ ਸਟਾਰਜ਼ ਕਈ ਮੌਕਿਆਂ 'ਤੇ ਇਕੱਠੇ ਨਜ਼ਰ ਆਉਂਦੇ ਹਨ। ਡਿਨਰ ਡੇਟ ਤੋਂ ਇਲਾਵਾ ਦੋਵੇਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਤੇ ਇਕ-ਦੂਜੇ ਦੀ ਪੋਸਟਾਂ 'ਤੇ ਕੁਮੈਂਟ ਕਰਦੇ ਦਿਖਾਈ ਦਿੰਦੇ ਹਨ।

ਹੁਣ ਇਕ ਵਾਰ ਫਿਰ ਤੋਂ ਅਰਜੁਨ ਨੇ ਮਲਾਇਕਾ ਦੀ ਪੋਸਟ 'ਤੇ ਖਾਸ ਕੁਮੈਂਟ ਕੀਤਾ ਹੈ। ਅਸਲ 'ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੰਜ ਤਸਵੀਰਾਂ ਦੀ ਸੀਰੀਜ਼ ਸ਼ੇਅਰ ਕੀਤੀ। ਇਸ 'ਚ ਉਹ ਆਪਣੈ ਫੈਨਜ਼ ਨੂੰ ਵਾਲ ਬੰਨ੍ਹਣ ਦੇ ਟਿਪਸ ਦਿੰਦੀ ਨਜ਼ਰ ਆ ਰਹੀ ਹੈ। Punjabi Bollywood Tadka
ਇਸ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਲਿਖਿਆ,''ਪੰਜ ਸਟੈਪਸ 'ਚ ਸਿੱਖੋ ਪੋਨੀਟੇਲ ਕਰਨਾ।'' ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਰਜੁਨ-ਮਲਾਇਕਾ ਇਕੱਠੇ ਸਪੋਟ ਕੀਤੇ ਜਾਂਦੇ ਹਨ। ਦੋਵੇਂ ਸਿਤਾਰੇ ਕਦੇ ਪਾਰਟੀ ਤੇ ਕਦੇ ਡਿਨਰ ਡੇਟ ਇੰਜੁਆਏ ਕਰਦੇ ਨਜ਼ਰ ਆਉਂਦੇ ਹਨ।


Tags: Arjun KapoorMalaika AroraInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari