ਮੁੰਬਈ(ਬਿਊਰੋ)— ਅਦਾਕਾਰ ਅਰਜੁਨ ਕਪੂਰ ਨੇ ਮੋਟਾਪੇ ਖਿਲਾਫ ਆਪਣੇ ਸੰਘਰਸ਼ ਨੂੰ 'ਮੁਸ਼ਕਿਲ ਲੜਾਈ' ਦੱਸਿਆ, ਜਿਸ ਨਾਲ ਉਹ ਬਚਪਨ ਤੋਂ ਲੜਦਾ ਰਿਹਾ। ਅਦਾਕਾਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਉਹ ਕਸਰਤ ਕਰਦੇ ਨਜ਼ਰ ਆ ਰਹੇ ਹਨ। ਅਰਜੁਨ ਨੇ ਮੁਟਾਪੇ ਨਾਲ ਜੂਝ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਚੇ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਜਾਰੀ ਰੱਖਣ।
ਅਰਜੁਨ ਨੇ ਲਿਖਿਆ ਕਿ ਮੇਰੇ ਲਈ ਮੋਟਾਪੇ ਖਿਲਾਫ ਲੜਾਈ ਮੁਸ਼ਕਿਲ ਰਹੀ, ਜਿਸ ਨਾਲ ਮੈਂ ਬਚਪਨ ਤੋਂ ਲੜਦਾ ਰਿਹਾ ਪਰ ਜੀਵਨ ਇਹੀ ਹੈ ਕਿ ਅਸੀਂ ਡਿਗਦੇ ਹਾਂ, ਉੱਠਦੇ ਹਾਂ ਅਤੇ ਫਿਰ ਤੋਂ ਕੋਸ਼ਿਸ਼ ਕਰਦੇ ਹਾਂ। ਯਤਨ ਅੱਜ ਨਹੀਂ ਤਾਂ ਇਕ ਹਫਤੇ, ਇਕ ਮਹੀਨੇ ਜਾਂ ਇਕ ਸਾਲ 'ਚ ਅਖੀਰ ਰੰਗ ਲਿਆਉਣਗੇ।
ਅਦਾਕਾਰ ਨੇ ਦੱਸਿਆ ਕਿ 20 ਸਾਲ ਦੀ ਉਮਰ 'ਚ ਉਸ ਨੇ 3 ਸਾਲ ਤੱਕ ਯਤਨ ਕਰਨ ਦਾ ਸੰਕਲਪ ਲਿਆ ਅਤੇ ਅਖੀਰ 50 ਕਿਲੋਗ੍ਰਾਮ ਭਾਰ ਘੱਟ ਕੀਤਾ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਾਣੀਪਤ' ਦੀ ਤਿਆਰੀ 'ਚ ਬਿਜ਼ੀ ਹਨ।