FacebookTwitterg+Mail

ਮਾਂ ਨੂੰ ਯਾਦ ਕਰਕੇ ਰੋ ਪਏ ਅਰਜੁਨ, ਫਿਲਮੀ ਸਿਤਾਰਿਆਂ ਨੇ ਇੰਝ ਵਧਾਇਆ ਹੌਂਸਲਾ

arjun kapoor write letter remembering mother mona kapoor
23 November, 2019 04:21:04 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਰਜੁਨ ਕਪੂਰ ਦੀ ਫਿਲਮ 'ਪਾਨੀਪਤ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫਿਲਮਾਂ ਦੇ ਨਾਲ-ਨਾਲ ਅਰਜੁਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਮਾਂ ਮੋਨਾ ਕਪੂਰ ਯਾਦ ਕਰਦੇ ਹੋਏ ਅਕਸਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਇਕ ਵਾਰ ਫਿਰ ਅਰਜੁਨ ਨੇ ਆਪਣੀ ਮਾਂ ਦੀ ਯਾਦ 'ਚ ਲੰਮੀ ਪੋਸਟ ਲਿਖੀ ਹੈ। ਅਰਜੁਨ ਨੇ ਆਪਣੀ ਮਾਂ ਲਈ ਲਿਖੀ ਇਕ ਕਵਿਤਾ ਸ਼ੇਅਰ ਕੀਤੀ ਹੈ। ਇਹ ਕਵਿਤਾ ਅਰਜੁਨ ਨੇ ਉਦੋਂ ਲਿਖੀ ਸੀ ਜਦੋਂ ਉਹ 12 ਸਾਲਾਂ ਦੇ ਸਨ। ਅਰਜੁਨ ਨੇ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਬਚਪਨ ਦਾ ਇਹ ਮੇਰਾ ਅਸਲ ਰੂਪ ਸੀ। ਜਦੋਂ ਮੈਂ ਪਿਆਰ ਮਹਿਸੂਸ ਕਰਦਾ ਸੀ ਤੇ ਮਾਂ ਨੂੰ ਉਸ ਪਿਆਰ ਲਈ ਧੰਨਵਾਦ ਕਹਿਣਾ ਚਾਹੁੰਦਾ ਸੀ, ਜਿਹੜਾ ਕਿ ਉਨ੍ਹਾਂ ਨੇ ਮੈਨੂੰ ਦਿੱਤਾ।'' ਅਰਜੁਨ ਨੇ ਲਿਖਿਆ ਹੈ, ''ਮੈਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦਾ ਹਾਂ। ਮੇਰੇ ਕੋਲ ਇਹ ਮੰਨਣ ਤੋਂ ਇਲਾਵਾ ਹੁਣ ਕੁਝ ਨਹੀਂ ਕਿ ਉਨ੍ਹਾਂ ਦਾ ਪਿਆਰ ਹੁਣ ਮੈਨੂੰ ਨਹੀਂ ਮਿਲੇਗਾ। ਕਈ ਵਾਰ ਮੈਂ ਬਹੁਤ ਬੇਵਸ ਮਹਿਸੂਸ ਕਰਦਾ ਹਾਂ। ਇਕ ਬੇਟਾ ਹੋਣ ਕਰਕੇ ਮੈਂ ਇਹ ਲਿਖ ਰਿਹਾ ਹਾਂ।''

 

 
 
 
 
 
 
 
 
 
 
 
 
 
 

Found this handwritten poem of mine pardon the handwriting though... I wrote this for Mom when I was 12 years old. It’s maybe my most purest moment as a child where I felt loved & wanted to thank her for the love she gave me. I miss her love, I’m vulnerable every morning without it. I didn’t have a choice but to accept that I wouldn’t have her Love anymore... on most days it feels unfair & it bothers me, it consumes me I feel lost & helpless.... I’m just writing this as a son & nothing more. I wish I could hear her call me Beta one more time... I miss her all the Fucking time & it makes everything seem irrelevant more often than not... I broke 8 years back... now I wake up trying to fix myself every morning smile at life but honestly that vacuum shall never cease to exist. I don’t know why I’m venting but I guess life takes a toll on us because we are human & I confess I am no hero, I am no different it takes a toll on me too... Miss you Mom hope ur happy wherever you are... Love You the mostest...

A post shared by Arjun Kapoor (@arjunkapoor) on Nov 22, 2019 at 4:15am PST

ਇਸ ਤੋਂ ਇਲਾਵਾ ਅਰਜੁਨ ਨੇ ਲਿਖਿਆ ਹੈ, ''ਕਾਸ਼, ਇਕ ਵਾਰ ਫਿਰ ਉਹ ਮੈਨੂੰ ਬੇਟਾ ਕਹਿ ਕੇ ਬੁਲਾਉਂਦੀ ਤੇ ਮੈਂ ਸੁਣ ਸਕਦਾ। ਜਦੋਂ ਵੀ ਉਨ੍ਹਾਂ ਦੀ ਯਾਦ ਆਉਂਦੀ ਹੈ, ਮੈਨੂੰ ਸਭ ਕੁਝ ਬੇਕਾਰ ਲੱਗਦਾ ਹੈ। 8 ਸਾਲ ਪਹਿਲਾਂ ਮੈਂ ਟੁੱਟ ਗਿਆ ਸੀ। ਹੁਣ ਹਰ ਦਿਨ ਖੁਦ ਨੂੰ ਸੰਭਾਲਦਾ ਹਾਂ ਤੇ ਮੁਸਕਰਾਉਂਦੇ ਹੋਏ ਉੱਠਦਾ ਹਾਂ ਪਰ ਉਨ੍ਹਾਂ ਦੀ ਕਮੀ ਪੂਰੀ ਨਹੀਂ ਹੋਵੇਗੀ।

 

ਮੈਨੂੰ ਨਹੀਂ ਪਤਾ ਕਿ ਮੈਂ ਕੀ ਲਿਖ ਰਿਹਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਸਾਡੇ 'ਤੇ ਅਸਰ ਪਾਉਂਦੀ ਹੈ। ਮੈਂ ਇਹ ਮੰਨਦਾ ਹਾਂ ਕਿ ਮੈਂ ਕੋਈ ਹੀਰੋ ਨਹੀਂ ਹਾਂ। ਮੇਰੇ 'ਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਮਾਂ ਤੁਹਾਡੀ ਬਹੁਤ ਯਾਦ ਆਉਂਦੀ ਹੈ। ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ। ਮੈਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ।'' ਅਰਜੁਨ ਦੀ ਇਸ ਪੋਸਟ ਨੂੰ ਪੜ੍ਹ ਕੇ ਕਈ ਲੋਕਾਂ ਨੇ ਕੁਮੈਂਟ ਕੀਤੇ ਹਨ ਅਤੇ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ।

Image result for arjun-kapoor-write-letter-remembering-mother-mona-kapoor


Tags: Arjun Kapoor Write Letter Remembering Mother Mona Kapoor

Edited By

Sunita

Sunita is News Editor at Jagbani.