ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਆਪਣੀਆਂ ਨਵੀਆਂ ਤਸਵੀਰਾਂ ਕਾਰਨ ਸੁਰਖੀਆਂ 'ਚ ਹਨ। ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਇਹ ਦੋਵੇਂ ਦੇਰ ਰਾਤ ਦੋਸਤਾਂ ਨਾਲ ਪਾਰਟੀ ਕਰਦੇ ਦਿਖੇ। ਇਹ ਪਹਿਲੀ ਵਾਰ ਹੈ ਜਦੋਂ ਮਲਾਇਕਾ ਤੇ ਅਰਜੁਨ ਦੀਆਂ ਅਜਿਹੀਆਂ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਪਾਰਟੀ ਇਸ ਲਈ ਵੀ ਖਾਸ ਹੈ ਕਿਉਂਕਿ ਇਸ 'ਚ ਪਹਿਲੀ ਵਾਰ ਅਰਜੁਨ ਦਾ ਚਾਚੀ ਮਹੀਪ ਕਪੂਰ ਅਰਜੁਨ ਤੇ ਮਲਾਇਕਾ ਨਾਲ ਕਾਫੀ ਮਸਤੀ ਕਰਦੀ ਦਿਖਾਈ ਦਿੱਤੀ। ਇਸ ਪਾਰਟੀ ਦੀਆਂ ਤਸਵੀਰਾਂ ਮਹੀਪ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਅਰਜੁਨ ਤੇ ਮਲਾਇਕਾ ਤਾਂ ਅਕਸਰ ਹੀ ਇਕੱਠੇ ਘੁੰਮਦੇ ਤੇ ਪਾਰਟੀ ਕਰਦੇ ਦੇਖੇ ਜਾਂਦੇ ਹਨ ਪਰ ਪਹਿਲੀ ਵਾਰ ਉਨ੍ਹਾਂ ਦੀ ਚਾਚੀ ਨੇ ਦੋਵਾਂ ਨਾਲ ਪਾਰਟੀ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਰਜੁਨ ਤੇ ਮਲਾਇਕਾ ਦੇ ਕਥਿਤ ਰਿਲੇਸ਼ਨ ਨੂੰ ਕਪੂਰ ਫੈਮਿਲੀ ਪਸੰਦ ਕਰਦੀ ਹੈ।
ਮਲਾਇਕਾ-ਅਰਜੁਨ ਤੇ ਮਹੀਪ ਦੇ ਨਾਲ ਇਸ ਪਾਰਟੀ 'ਚ ਅਭਿਨੇਤਰੀ ਕਰੀਨਾ ਕਪੂਰ, ਮਲਾਇਕਾ ਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ ਸਮੇਤ ਕਈ ਹੋਰ ਦੋਸਤ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਅਰਜੁਨ ਨਾਲ ਵਧਦੀਆਂ ਨਜ਼ਦੀਕੀਆਂ ਬਾਰੇ ਮੀਡੀਆ ਨੇ ਮਲਾਇਕਾ ਨੂੰ ਸਵਾਲ ਵੀ ਕੀਤਾ ਸੀ, ਜਿਸ ਨੂੰ ਉਸ ਨੇ ਕਾਫੀ ਮਜ਼ੇਦਾਰ ਤਰੀਕੇ ਨਾਲ ਟਾਲ ਦਿੱਤਾ ਸੀ।