ਜਲੰਧਰ (ਬਿਊਰੋ) - 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੈਨਨ ਸਟਾਰਰ ਬਾਲੀਵੁੱਡ ਫਿਲਮ 'ਅਰਜੁਨ ਪਟਿਆਲਾ' ਦਾ ਅੱਜ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਪਹਿਲੇ ਪੋਸਟਰ 'ਚ ਦਿਲਜੀਤ ਦੋਸਾਂਝ ਦਮਦਾਰ ਪੁਲਸ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਤੇ ਦੂਜੇ ਪੋਸਟਰ 'ਚ ਕ੍ਰਿਤੀ ਸੈਨਨ ਇਕ ਚੁਸਤ ਪੱਤਰਕਾਰ ਬਣੀ ਦਿਖਾਈ ਦੇ ਰਹੀ ਹੈ।ਦਿਲਜੀਤ ਦੋਸਾਂਝ ਪੰਜਾਬੀ ਫਿਲਮ 'ਜੱਟ ਐਂਡ ਜੁਲੀਅਟ 2' ਤੋਂ ਬਾਅਦ 'ਅਰਜੁਨ ਪਟਿਆਲਾ' ਫਿਲਮ 'ਚ ਪੁਲਸ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਪਾਲੀਵੁੱਡ 'ਚ 'ਜੱਟ ਜ਼ੇਮਸ ਬਾਂਡ', 'ਸਰਦਾਰ ਜੀ','ਸਰਦਾਰ ਜੀ 2' ਅਤੇ 'ਖਿਦੋ ਖੁੰਡੀ' ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕਰ ਚੁਕੇ ਰੋਹਿਤ ਜੁਗਰਾਜ ਨੇ ਬਾਲੀਵੁੱਡ ਦੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। 'ਅਰਜੁਨ ਪਟਿਆਲਾ' ਇਕ ਕਾਮੇਡੀ ਫਿਲਮ ਹੋਵੇਗੀ। ਇਸ ਫਿਲਮ 'ਚ 'ਫੁਕਰੇ' ਫਿਲਮ ਫੇਮ ਵਰੁਣ ਸ਼ਰਮਾ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਦਿਨੇਸ਼ ਵਿਜ਼ਾਨ ਅਤੇ ਸੰਦੀਪ ਲੇਜਲ ਨੇ ਪ੍ਰੋਡਿਊਸ ਕੀਤਾ ਹੈ।ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਸਾਲ 2016 'ਚ ਫਿਲਮ 'ਉੜਤਾ ਪੰਜਾਬ' ਰਾਹੀਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਉਸ ਤੋ ਉਹ 'ਫਿਲੌਰੀ', 'ਵੈਲਕਮ ਟੂ ਨਿਊਆਰਕ' ਤੇ 'ਸੁਰਮਾ' ਵਰਗੀਆਂ ਫਿਲਮਾਂ ਕਰ ਦਾ ਹਿੱਸਾ ਬਣੇ ਸਨ।