FacebookTwitterg+Mail

'ਅਰਜੁਨ ਪਟਿਆਲਾ' ਦੇ ਆਈਟਮ ਸੌਂਗ 'ਚ ਦਿਲਜੀਤ ਦੇ ਸੰਨੀ ਲਿਓਨ ਨਾਲ ਠੁਮਕੇ (ਵੀਡੀਓ)

arjun patiala new song crazy habibi vs decent munda
03 July, 2019 02:22:28 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ, ਦਿਲਜੀਤ ਦੋਸਾਂਝ ਅਤੇ ਵਰੁਣ ਸ਼ਰਮਾ ਸਟਾਰਰ ਫਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਫਿਲਮ ਦਾ ਗੀਤ 'ਮੈਂ ਦੀਵਾਨਾ ਤੇਰਾ' ਵੀ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ। ਹੁਣ ਇਸ ਫਿਲਮ ਦਾ ਦੂਜਾ ਗੀਤ 'Crazy Habibi Vs Decent Munda' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ 'ਅਰਜੁਨ ਪਟਿਆਲਾ' ਦਾ 'Crazy Habibi Vs Decent Munda' ਗੀਤ ਇਕ ਆਈਟਮ ਸੌਂਗ ਹੈ, ਜਿਸ 'ਚ ਸੰਨੀ ਲਿਓਨੀ, ਦਿਲਜੀਤ ਦੋਸਾਂਝ ਅਤੇ ਵਰੁਣ ਸ਼ਰਮਾ ਡਾਂਸ ਕਰਦੇ ਨਜ਼ਰ ਆ ਰਹੇ ਹਨ। 


ਦੱਸ ਦਈਏ ਕਿ 'Crazy Habibi Vs Decent Munda' ਗੀਤ ਨੂੰ ਆਵਾਜ਼ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਦਿੱਤੀ ਹੈ, ਜਿਸ ਦੇ ਬੋਲ ਵੀ ਖੁਦ ਉਨ੍ਹਾਂ ਨੇ ਆਪ ਹੀ ਲਿਖੇ ਹਨ। ਰਿਲੀਜ਼ ਹੁੰਦੇ ਹੀ ਇਹ ਗੀਤ ਯੂਟਿਊਬ 'ਤੇ ਛਾਇਆ ਹੋਇਆ ਹੈ। ਕਾਫੀ ਸਮੇਂ ਬਾਅਦ ਸੰਨੀ ਲਿਓਨ ਪਰਦੇ 'ਤੇ ਆਈਟਮ ਨੰਬਰ ਲੈ ਕੇ ਆਈ ਹੈ ਅਤੇ ਉਸ ਦਾ ਇਹ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਫਿਲਮ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਹ ਕਾਫੀ ਫਨੀ ਹੈ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ 'ਚ ਦਿਲਜੀਤ ਦੋਸਾਂਝ ਕ੍ਰਿਤੀ ਸੇਨਨ ਦੇ ਪਿਆਰ 'ਚ ਡੁੱਬੇ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਫਿਲਮ ਦੇ ਸਾਰੇ ਕਿਰਦਾਰ ਆਪਣੀ ਦਮਦਾਰ ਕਾਮੇਡੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਹ ਫਿਲਮ 26 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Guru RandhawaCrazy Habibi Vs Decent MundaArjun PatialaSunny LeoneDiljit DosanjhVarun SharmaSachin

Edited By

Sunita

Sunita is News Editor at Jagbani.