FacebookTwitterg+Mail

ਦਿਲਜੀਤ ਦੀ ਬਾਲੀਵੁੱਡ ਫਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਆਊਟ(ਵੀਡੀਓ)

arjun patiala trailer out
20 June, 2019 02:37:21 PM

ਜਲੰਧਰ(ਬਿਊਰੋ) - ਪੰਜਾਬੀ ਸਿਨੇਮਾ 'ਚ ਧਮਾਲ ਪਾਉਣ ਵਾਲੇ ਦਿਲਜੀਤ ਦੋਸਾਂਝ ਦੀ ਨਵੀਂ ਬਾਲੀਵੁੱਡ ਫਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ।ਫਿਲਮ 'ਚ ਮੁੱਖ ਭੂਮਿਕਾ 'ਚ ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਨਿਭਾ ਰਹੇ ਹਨ।ਇਸ ਫਿਲਮ ਨੂੰ ਰੋਹਿਤ ਜੁਗਰਾਜ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾ ਦਿਲਜੀਤ ਦੋਸਾਂਝ ਦੀ 'ਸਰਦਾਰ ਜੀ' ਤੇ ਸਰਦਾਰ ਜੀ 2' ਫਿਲਮ ਡਾਇਰੈਕਟ ਕਰ ਚੁੱਕੇ ਹਨ।'ਅਰਜੁਨ ਪਟਿਆਲਾ' ਇਕ ਕਾਮੇਡੀ ਫਿਲਮ ਹੈ। ਟਰੇਲਰ 'ਚ ਦਿਲਜੀਤ ਤੇ ਵਰੁਣ ਦਰਸ਼ਕਾਂ ਦੇ ਢਿਡੀ ਪੀੜ੍ਹਾਂ ਪਾਉਂਦੇ ਨਜ਼ਰ ਆ ਰਹੇ ਹਨ।ਟੀ-ਸੀਰੀਜ਼ ਦੇ ਬੈਨਰ ਹੇਠ ਇਸ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸ਼ਾਝ ਦੀ ਬਾਲੀਵੁੱਡ 'ਚ ੫ਵੀਂ ਫਿਲਮ ਹੈ। ਉਹ ਇਸ ਤੋਂ ਪਹਿਲਾ 'ਉੜਤਾ ਪੰਜਾਬ', 'ਫਿਲੌਰੀ' 'ਵੈਲਕਮ ਟੂ ਨਿਊਆਰਕ' ਤੇ 'ਸੁਰਮਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਫਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਦਿਨੇਸ਼ ਵਿਜ਼ਾਨ ਤੇ ਸੰਦੀਪ ਲੇਜਲ ਨੇ ਪ੍ਰੋਡਿਊਸ ਕੀਤਾ ਹੈ।'ਅਰਜੁਨ ਪਟਿਆਲਾ' ਫਿਲਮ 26 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।ਦਿਲਜੀਤ ਦੀ ਪੰਜਾਬੀ ਫਿਲਮ 'ਛੜਾ' ਵੀ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਜਿਸ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


Tags: Arjun PatialaDiljit DosanjhKriti SanonBollywood MovieOfficial TrailerVarun SharmaBollywood Update

Edited By

Lakhan

Lakhan is News Editor at Jagbani.