FacebookTwitterg+Mail

ਕਰਜ਼ਾ ਲੈ ਕੇ ਕਸੂਤੇ ਫਸੇ ਅਰਜੁਨ ਰਾਮਪਾਲ

arjun rampal  criminal case
22 December, 2018 12:13:29 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਆਪਣੇ ਅਫੇਅਰ ਕਰਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ ਪਰ ਇਸ ਵਾਰ ਫਿਰ ਉਹ ਸੁਰਖੀਆਂ 'ਚ ਹਨ। ਜਿਸ ਦਾ ਕਾਰਨ ਉਨ੍ਹਾਂ ਦਾ ਅਫੇਅਰ ਨਹੀਂ ਸਗੋਂ ਪੈਸਿਆਂ ਦਾ ਲੈਣ ਦੇਣ ਹੈ। ਅਰਜੁਨ ਰਾਮਪਾਲ ਖਿਲਾਫ ਕਰਜ਼ ਦੇ ਪੈਸੇ ਵਾਪਿਸ ਨਾ ਕਰਨ ਕਾਰਨ ਕ੍ਰਿਮੀਨਲ ਕੇਸ ਦਰਜ ਕੀਤਾ ਗਿਆ ਹੈ। ਵਾਈਟੀ ਐਂਟਰਟੇਨਮੈਂਟ ਕੰਪਨੀ ਨੇ ਅਰਜੁਨ 'ਤੇ ਨੌਨ ਪੈਮੇਂਟ ਦਾ ਦੋਸ਼ ਲਗਾਇਆ ਹੈ ਅਤੇ ਸ਼ਿਕਾਇਤ ਫਾਈਲ ਕਰਵਾਈ ਹੈ। ਅਰਜੁਨ ਨੇ ਕੰਪਨੀ ਤੋਂ 9 ਮਈ ਨੂੰ ਲੋਨ ਲਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਹ ਲੋਨ 90 ਦਿਨਾਂ 'ਚ ਵਾਪਿਸ ਕਰ ਦੇਣਗੇ ਪਰ ਅਜਿਹਾ ਨਾ ਹੋਇਆ। ਕੰਪਨੀ ਨੂੰ ਅਰਜੁਨ ਨੇ 1 ਕਰੋੜ ਰੁਪਏ ਵਾਪਿਸ ਕਰਨੇ ਸੀ ਅਤੇ ਨਾਲ ਹੀ ਬਿਆਜ਼ ਦਾ ਪੈਸਾ ਵੀ ਦੇਣਾ ਸੀ। ਅਰਜੁਨ ਦੀ ਇਸ ਲਾਪਰਵਾਹੀ ਨੂੰ ਦੇਖਦੇ ਹੋਏ ਹੀ ਕੰਪਨੀ ਨੇ ਇਹ ਸਖਤ ਕਦਮ ਚੁੱਕਿਆ ਹੈ।


Tags: Arjun Rampal criminal case YT Entertainment Limited

About The Author

manju bala

manju bala is content editor at Punjab Kesari