FacebookTwitterg+Mail

Pics : ਕਥਿਤ ਗਰਲਫਰੈਂਡ ਗੈਬਰੀਲਾ ਨਾਲ ਰੈਸਟੋਰੈਂਟ ਦੇ ਬਾਹਰ ਦਿਸੇ ਅਰਜੁਨ

arjun rampal
24 September, 2018 12:34:36 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਪਿਛਲੇ ਕਾਫੀ ਸਮੇਂ ਤੋਂ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਸਅਲ, ਪਤਨੀ ਨਾਲ ਤਲਾਕ ਤੋਂ ਬਾਅਦ ਉਹ ਇਕ ਹਸੀਨਾ ਨਾਲ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਲਾਈਮਲਾਈਟ 'ਚ ਹਨ।

Punjabi Bollywood Tadka
ਅਰਜੁਨ ਰਾਮਪਾਲ ਨੂੰ ਉਸ ਦੀ ਵਿਦੇਸ਼ੀ ਦੋਸਤ ਗੈਬਰੀਲਾ ਨਾਲ ਬਾਂਦ੍ਰਾ ਸਥਿਤ ਓਲਾਈਵ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਦਰਸਅਲ, ਦੋਵੇਂ ਇਕੱਠੇ ਲੰਚ ਕਰਨ ਪਹੁੰਚੇ ਸਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਲੰਚ ਕਰਨ ਤੋਂ ਬਾਅਦ ਰੈਸਟੋਰੈਂਟ 'ਚ ਬਾਹਰ ਨਿਕਲ ਰਹੇ ਸੀ।

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਦੋਹਾਂ ਨੂੰ ਇਕੱਠੇ ਦੇਖਿਆ ਜਾ ਚੁੱਕਾ ਹੈ। ਸੂਤਰਾਂ ਮੁਤਾਬਕ 'ਪਲਟਨ' ਦੀ ਰਿਲੀਜ਼ ਤੋਂ ਬਾਅਦ ਗਰਲਫਰੈਂਡ ਗੈਬਰੀਲਾ ਨਾਲ ਛੁੱਟੀਆਂ ਬਤੀਤ ਕਰਨ ਯੂਰਪ ਗਏ ਸਨ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਅਰਜੁਨ ਨੂੰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਲਟਨ' 'ਚ ਦੇਖਿਆ  ਗਿਆ। ਫਿਲਮ 'ਚ ਉਨ੍ਹਾਂ ਦੇ ਅਭਿਨੈ ਦੀ ਪ੍ਰਸ਼ੰਸਕਾਂ ਵਲੋਂ ਖੂਬ ਤਾਰੀਫ ਕੀਤੀ ਗਈ।

Punjabi Bollywood Tadka


Tags: Arjun Rampal Gabriella Paltan Restaurant Lunch Bollywood Actor

Edited By

Kapil Kumar

Kapil Kumar is News Editor at Jagbani.