ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਪਿਛਲੇ ਕਾਫੀ ਸਮੇਂ ਤੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ ਅਤੇ ਜਲਦ ਹੀ ਇਕ ਵਾਰ ਫਿਰ ਤੋਂ ਪਿਤਾ ਬਣਨ ਵਾਲੇ ਹਨ। ਅਜਿਹੇ 'ਚ ਉਹ ਆਪਣੀ ਗਰਭਵਤੀ ਗਰਲਫਰੈਂਡ ਗੈਬ੍ਰਿਏਲਾ ਡੈਮੇਟ੍ਰਿਏਡਸ ਤੇ ਆਉਣ ਵਾਲੇ ਬੱਚੇ ਦਾ ਪੂਰਾ ਖਿਆਲ ਰੱਖ ਰਹੇ ਹਨ। ਹਾਲ ਹੀ 'ਚ ਸਪੋਟ ਹੋਏ ਦੋਵਾਂ ਦਾ ਲੁੱਕ ਇੱਕੋ ਜਿਹਾ ਸੀ। ਦੋਵਾਂ ਨੇ ਹੀ ਵ੍ਹਾਈਟ ਕਲਰ ਦੀ ਟੀ-ਸ਼ਰਟ 'ਚ ਟਵਿਨਿੰਗ ਕਰਦੇ ਨਜ਼ਰ ਆਏ। ਅਰਜੁਨ ਤੇ ਗੈਬ੍ਰਿਏਲਾ ਇਸ ਦੌਰਾਨ ਇਕ-ਦੂਜੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਤਸਵੀਰਾਂ 'ਚ ਗੈਬ੍ਰਿਏਲਾ ਦਾ ਬੇਬੀ ਬੰਪ ਵੀ ਸਾਫ ਨਜ਼ਰ ਆ ਰਿਹਾ ਸੀ। ਅਰਜੁਨ ਤੇ ਗੈਬ੍ਰਿਏਲਾ ਨੇ ਅਜੇ ਤਕ ਆਪਣੇ ਵਿਆਹ ਨੂੰ ਲੈ ਕੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੈਬ੍ਰਿਏਲਾ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਰਹੀ ਹੈ। ਵਿਆਹ ਤੋਂ ਪਹਿਲਾਂ ਬੇਬੀ ਪਲਾਨ ਕਰਨ ਲਈ ਇਹ ਦੋਵੇਂ ਕਾਫੀ ਸੁਰਖੀਆਂ 'ਚ ਹਨ। ਅਰਜੁਨ ਤੇ ਗੈਬ੍ਰਿਏਲਾ ਦੀ ਲਵ ਸਟੋਰੀ 2009 ਦੀ ਆਈਪੀਐਲ ਆਫਟਰ ਪਾਰਟੀ ਤੋਂ ਸ਼ੁਰੂ ਹੋਈ ਸੀ।