ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਜ਼ਿੰਦਗੀ 'ਚ ਜਲਦ ਹੀ ਖੁਸ਼ੀਆਂ ਦੇ ਰੂਪ 'ਚ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਹਾਲ ਹੀ 'ਚ ਅਰਜੁਨ ਨੇ ਆਪਣੀ ਗਰਭਵਤੀ ਗਰਲਫਰੈਂਡ ਗੈਬ੍ਰਿਏਲਾ ਲਈ ਬੇਬੀ ਸ਼ਾਵਰ ਪਾਰਟੀ ਹੋਸਟ ਕੀਤੀ। ਇਸ ਸੈਰੇਮਨੀ 'ਚ ਅਰਜੁਨ ਅਤੇ ਗੈਬ੍ਰਿਏਲਾ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।
ਗੈਬ੍ਰਿਏਲਾ ਅਤੇ ਅਰਜੁਨ ਦੋਵਾਂ ਨੇ ਹੀ ਬੇਬੀ ਸ਼ਾਵਰ ਫੰਕਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਗੈਬ੍ਰਿਏਲਾ ਵਾਈਟ ਡਰੈੱਸ ਅਤੇ ਖੁੱਲ੍ਹੇ ਵਾਲਾਂ 'ਚ ਕਾਫੀ ਸਟਨਿੰਗ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਗੈਬ੍ਰਿਏਲਾ ਦੀ ਪ੍ਰੈਗਨੈਂਸੀ ਦਾ ਸੱਤਵਾਂ ਮਹੀਨਾ ਚੱਲ ਰਿਹਾ ਹੈ। ਜਲਦ ਹੀ ਉਹ ਆਪਣੇ ਅਤੇ ਅਰਜੁਨ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਅਰਜੁਨ ਅਤੇ ਗੈਬ੍ਰਿਏਲਾ ਦੀ ਮੁਲਾਕਾਤ 2009 'ਚ ਆਈ. ਪੀ. ਐੱਲ. ਦੀ ਆਫਟਰ ਪਾਰਟੀ 'ਚ ਹੋਈ ਸੀ।
ਬਾਅਦ 'ਚ ਦੋਵਾਂ ਦੀ ਫਿਰ ਮੁਲਾਕਾਤ ਹੋਈ। ਕੁਝ ਸਾਲਾਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ, ਦੋਵਾਂ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਹੈ।