FacebookTwitterg+Mail

ਪ੍ਰੇਮਿਕਾ ਨਾਲ ਰੋਮਾਂਟਿਕ ਹੋਇਆ ਅਰਜੁਨ ਰਾਮਪਾਲ, ਤਸਵੀਰ ਵਾਇਰਲ

arjun rampal and gabriella demetriades twin in white
04 May, 2019 08:47:50 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਇਕ ਵਾਰ ਫਿਰ ਤੋਂ ਪਿਤਾ ਬਣਨ ਵਾਲਾ ਹੈ। ਜਲਦ ਹੀ ਉਸ ਦੀ ਪ੍ਰੇਮਿਕਾ ਅਰਜੁਨ ਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੇ 'ਚ ਅਰਜੁਨ ਗੈਬ੍ਰਿਏਲਾ ਦਾ ਪੂਰਾ ਖਿਆਲ ਰੱਖਦਾ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਅਰਜੁਨ ਨੇ ਬੇਬੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ 'ਤੇ ਗੈਬ੍ਰਿਏਲਾ ਨਾਲ ਬੇਹੱਦ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਸੈਲਫੀ 'ਚ ਦੋਵਾਂ ਨੇ ਸ਼ੈਡਸ ਲਾਏ ਹੋਏ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਸ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫੈਨਜ਼ ਗੈਬ੍ਰਿਏਲਾ ਦੀ ਵੀ ਖੂਬ ਤਾਰੀਫ ਕਰ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਨੇ ਕੈਪਸ਼ਨ 'ਚ ਲਿਖਿਆ ਹੈ, ''ਸਮਰ ਵਾਈਵਸ।'' ਅਰਜੁਨ ਦੇ ਨਾਲ-ਨਾਲ ਗੈਬ੍ਰਿਏਲਾ ਨੇ ਵੀ ਅਰਜੁਨ ਨਾਲ ਇਕ ਬੇਹੱਦ ਖੁਬਸੂਰਤ ਤਸਵੀਰ ਪੋਸਟ ਕੀਤੀ ਗਈ ਹੈ। ਗੈਬ੍ਰਿਏਲਾ ਦੀ ਇਸ ਤਸਵੀਰ 'ਚ ਦੋਵੇਂ ਬੇਹੱਦ ਖੁਸ਼ ਤੇ ਰੋਮਾਂਟਿਕ ਲੱਗ ਰਹੇ ਹਨ। ਜਿੱਥੇ ਅਰਜੁਨ ਨੇ ਤਸਵੀਰ 'ਚ ਗਿਟਾਰ ਚੁੱਕਿਆ ਹੈ, ਉੱਥੇ ਹੀ ਗੈਬ੍ਰਿਏਲਾ ਨੇ ਇਸ ਨੂੰ ਕੈਪਸ਼ਨ ਦਿੱਤਾ ਹੈ, ''ਐਲਬਮ ਜਲਦ ਆਵੇਗਾ।''

 
 
 
 
 
 
 
 
 
 
 
 
 
 

Album dropping soon

A post shared by Gabriella Demetriades (@gabriellademetriades) on May 1, 2019 at 9:14am PDT


ਦੱਸ ਦਈਏ ਕਿ ਅਰਜੁਨ ਰਾਮਪਾਲ ਨੇ ਕੁਝ ਦਿਨ ਪਹਿਲਾਂ ਹੀ ਗੈਬ੍ਰਿਏਲਾ ਡੇਮੇਟ੍ਰਿਏਡਸ ਨਾਲ ਤਸਵੀਰ ਸ਼ੇਅਰ ਕਰਦਿਆ ਦੱਸਿਆ ਸੀ ਕਿ ਉਹ ਜਲਦ ਹੀ ਮੁੜ ਪਿਓ ਬਣਨ ਵਾਲਾ ਹੈ। ਵਿਆਹ ਤੋਂ ਪਹਿਲਾਂ ਬੇਬੀ ਪਲਾਨ ਕਰਨ ਨੂੰ ਲੈ ਕੇ ਇਸ ਸਮੇਂ ਦੋਵੇਂ ਸੁਰਖੀਆਂ 'ਚ ਹਨ।

 
 
 
 
 
 
 
 
 
 
 
 
 
 

Summer vibes 🏝

A post shared by Arjun (@rampal72) on May 2, 2019 at 12:42am PDT


Tags: Arjun RampalGirlfriendGabriella DemetriadesInstagram PostPregnantMehr Jessia

Edited By

Sunita

Sunita is News Editor at Jagbani.