ਨਵੀਂ ਦਿੱਲੀ(ਬਿਊਰੋ)— ਮਾਡਲਿੰਗ ਤੋਂ ਲੈ ਕੇ ਬਾਲੀਵੁੱਡ ਕਰੀਅਰ ਤੱਕ ਆਪਣੀ ਇਕ ਵੱਖਰੀ ਫੈਨ ਫਾਲੋਇੰਗ ਬਣਾਉਣ ਵਾਲੇ ਐਕਟਰ ਅਰਜੁਨ ਰਾਮਪਾਲ ਅੱਜ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 'ਰਾਕ ਆਨ', 'ਡੈਡੀ', 'ਦੀਵਾਨਾਪਨ', 'ਦਿਲ ਹੈ ਤੁਮਹਾਰਾ' ਵਰਗੀਆਂ ਫਿਲਮਾਂ 'ਚ ਅਭਿਨੈ ਕਰਨ ਵਾਲੇ ਅਦਾਕਾਰ ਅਰਜੁਨ ਰਾਮਪਾਲ ਦੇ ਜਨਮਦਿਨ 'ਤੇ ਤੁਹਾਨੂੰ ਉਸ ਦੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ ਬਾਰੇ ਜਾਣੂ ਕਰਾਉਂਦੇ ਹਨ।
![Punjabi Bollywood Tadka](http://static.jagbani.com/multimedia/10_52_2251800002-ll.jpg)
ਕਦੇ ਵੀ ਮਾਡਲ ਤੇ ਐਕਟਰ ਬਣਨ ਦਾ ਸੁਪਨਾ ਨਾ ਦੇਖਣ ਵਾਲੇ ਅਰਜੁਨ ਦੇਸ਼ ਦੇ ਸਫਤਲਾਪੂਰਵਕ ਮਾਡਲਾਂ 'ਚੋਂ ਇਕ ਹੈ। ਅਰਜੁਨ ਰਾਮ ਨੇ ਇਕ ਇੰਟਰਵਿਊ ਦੌਰਾਨ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ, ''ਮੈਂ ਕਦੇ ਵੀ ਐਕਟਰ ਤੇ ਮਾਡਲ ਬਣਨ ਦਾ ਨਹੀਂ ਸੋਚਿਆ ਸੀ। ਕਿਵੇਂ ਪਹਿਲੀ ਵਾਰ ਜਦੋਂ ਉਹ ਰੈਂਪ 'ਤੇ ਚਲੇ ਸਨ ਤਾਂ ਉਸ ਨੇ ਆਪਣੇ ਨਾਲ ਰੈਂਪ ਵਾਕ ਕਰ ਰਹੀ ਮਾਡਲ ਮਹਿਰ ਦਾ ਡਰਦੇ ਮਾਰੇ ਹਥ ਫੜ੍ਹ ਲਿਆ ਸੀ।
![Punjabi Bollywood Tadka](http://static.jagbani.com/multimedia/10_52_1917000003-ll.jpg)
ਅਰਜੁਨ ਨੇ ਮਹਿਰ ਬਾਰੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਦੋਂ ਉਹ ਹਾਸਟਲ 'ਚ ਰਹਿੰਦਾ ਸੀ ਤਾਂ ਉਸਦੇ ਕਮਰੇ 'ਚ ਮਹਿਰ ਦਾ ਪੋਸਟਰ ਲੱਗਾ ਹੋਇਆ ਸੀ, ਜਿਸ ਨੂੰ ਦੇਖ ਕੇ ਅਰਜੁਨ ਨੇ ਕਿਹਾ ਕਰਦੇ ਸੀ ਕਿ ਘਰਵਾਲੀ ਤਾਂ ਅਜਿਹੀ ਹੋਣੀ ਚਾਹੀਦੀ।''
![Punjabi Bollywood Tadka](http://static.jagbani.com/multimedia/10_52_1601600004-ll.jpg)
ਫਿਲਮ 'ਰਾਕ ਆਨ' ਲਈ ਬੈਸਟ ਸਪੋਰਟਿੰਗ ਐਕਟਰ ਲਈ ਨੈਸ਼ਨਲ ਐਵਾਰਡ ਜਿੱਤਣ ਵਾਲੇ ਅਰਜੁਨ ਰਾਮਪਾਲ ਦੀ ਜ਼ਿੰਦਗੀ 'ਚ ਅਜਿਹੇ ਪਲ ਵੀ ਆਏ ਸਨ, ਜਦੋਂ ਉਸ ਕੋਲ ਫਲੈਟ ਦਾ ਕਿਰਾਇਆ ਤੱਕ ਦੇਣ ਨੂੰ ਨਹੀਂ ਹੁੰਦਾ ਸੀ।
![Punjabi Bollywood Tadka](http://static.jagbani.com/multimedia/10_52_1250300005-ll.jpg)
ਟਾਕ ਸ਼ੋਅ ਦੌਰਾਨ ਅਰਜੁਨ ਦੀ ਪਤਨੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ, ਕਿ ਇਕ ਵਾਰ ਜਦੋਂ ਉਨ੍ਹਾਂ ਕੋਲ ਫਲੈਟ ਦਾ ਕਿਰਾਇਆ ਦੇਣ ਲਈ 20 ਹਜ਼ਾਰ ਰੁਪਏ ਵੀ ਨਹੀਂ ਸੀ।
![Punjabi Bollywood Tadka](http://static.jagbani.com/multimedia/10_52_0903500006-ll.jpg)
ਅਰਜੁਨ ਰਾਮਪਾਲ ਨੇ ਸਾਲ 1998 'ਚ ਮਹਿਰ ਨਾਲ ਵਿਆਹ ਕਰਵਾਇਆ ਸੀ। ਉਸ ਦੇ ਦੋ ਬੇਟੀਆਂ ਵੀ ਹਨ। ਅਰਜੁਨ ਨੇ ਸਾਲ 2001 'ਚ ਰਾਜੀਵ ਰਾਏ ਦੀ ਫਿਲਮ 'ਪਿਆਰ ਇਸ਼ਕ ਮੁਹੱਬਤ' ਨਾਲ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
![Punjabi Bollywood Tadka](http://static.jagbani.com/multimedia/10_52_2611200001-ll.jpg)
![Punjabi Bollywood Tadka](http://static.jagbani.com/multimedia/10_52_0546400008-ll.jpg)