FacebookTwitterg+Mail

ਗਰਲਫਰੈਂਡ ਗੈਬ੍ਰਿਏਲਾ ਨਾਲ ਡਿਨਰ ਡੇਟ 'ਤੇ ਨਿਕਲੇ ਅਰਜੁਨ ਰਾਮਪਾਲ (ਦੇਖੋ ਤਸਵੀਰਾਂ)

arjun rampal with his girlfriend
12 November, 2018 05:31:37 PM

ਮੁੰਬਈ (ਬਿਊਰੋ)— ਅਭਿਨੇਤਾ ਅਰਜੁਨ ਰਾਮਪਾਲ ਬੀਤੀ ਰਾਤ ਆਪਣੀ ਗਰਲਫਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਨਾਲ ਲੰਚ 'ਤੇ ਨਿਕਲੇ। ਦੋਵੇਂ ਲੰਚ ਤੋਂ ਬਾਅਦ ਬੀਕੇਸੀ ਦੇ ਬਾਹਰ ਨਜ਼ਰ ਆਏ। ਇਸ ਦੌਰਾਨ ਉਥੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੋਵਾਂ ਦੀਆਂ ਕਈ ਤਸਵੀਰਾਂ ਖਿੱਚੀਆਂ।

Punjabi Bollywood Tadka

ਇਸ ਦੌਰਾਨ ਅਰਜੁਨ ਦੀ ਗਰਲਫਰੈਂਡ ਗੈਬ੍ਰਿਏਲਾ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆਈ। ਉਥੇ ਅਰਜੁਨ ਰਾਮਪਾਲ ਕੈਜ਼ੂਅਲ ਅੰਦਾਜ਼ 'ਚ ਦਿਖੇ। ਦੱਸਣਯੋਗ ਹੈ ਕਿ ਹਾਲ ਹੀ 'ਚ ਅਰਜੁਨ ਰਾਮਪਾਲ ਦੀ ਮਾਂ ਗਵੇਨ ਰਾਮਪਾਲ ਦਾ ਦਿਹਾਂਤ ਹੋਇਆ ਹੈ।

Punjabi Bollywood Tadka

ਹੁਣ ਅਰਜੁਨ ਹੌਲੀ-ਹੌਲੀ ਮਾਂ ਦੇ ਗੁਜ਼ਰਨ ਦੇ ਦੁੱਖ ਤੋਂ ਉੱਭਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਅਰਜੁਨ ਦੀ ਮਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਵੀ ਉਨ੍ਹਾਂ ਦੀ ਗਰਲਫਰੈਂਡ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ।

Punjabi Bollywood Tadka

ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਵਿਆਹੁਤਾ ਹਨ ਪਰ ਇਸੇ ਸਾਲ ਉਨ੍ਹਾਂ ਨੇ ਆਪਣੀ ਪਤਨੀ ਮਿਹਰ ਜੇਸੀਆ ਤੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ ਹੈ।

Punjabi Bollywood Tadka

ਅਰਜੁਨ ਨੇ ਮਿਹਰ ਨਾਲ ਸਾਲ 1998 'ਚ ਵਿਆਹ ਕਰਵਾਇਆ ਸੀ। ਅਰਜੁਨ ਤੇ ਮਿਹਰ ਦੀਆਂ ਦੋ ਬੇਟੀਆਂ ਵੀ ਹਨ ਮਾਹਿਕਾ ਤੇ ਮਾਇਰਾ।

Punjabi Bollywood Tadkaਪਤਨੀ ਤੋਂ ਅਲੱਗ ਹੋਣ ਦਾ ਫੈਸਲਾ ਲੈਣ ਤੋਂ ਬਾਅਦ ਹਾਲ ਦੇ ਦਿਨਾਂ 'ਚ ਅਰਜੁਨ ਆਪਣੀ ਗਰਲਫਰੈਂਡ ਨਾਲ ਕਈ ਮੌਕਿਆਂ 'ਤੇ ਨਜ਼ਰ ਆਏ ਹਨ।


Tags: Arjun Rampal Girlfriend Gabriella Demetriades Dinner Date

Edited By

Rahul Singh

Rahul Singh is News Editor at Jagbani.