FacebookTwitterg+Mail

ਅਰਮਾਨ ਜੈਨ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਭਾਵੁਕ, ਸਾਂਝੀ ਕੀਤੀ ਰਿਸ਼ੀ ਕਪੂਰ ਨਾਲ ਜੁੜੀ ਇਹ ਯਾਦ

armaan jain remembers rishi kapoor with a throwback photo
29 May, 2020 01:57:07 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਦਿਹਾਂਤ ਦੀ ਖਬਰ ਹਾਲੇ ਵੀ ਲੋਕਾਂ ਲਈ ਬੁਰੇ ਸੁਫਨੇ ਵਾਂਗ ਹੈ। ਰਿਸ਼ੀ ਕਪੂਰ ਕੈਂਸਰ ਦੀ ਜੰਗ ਲੜਦੇ ਹੋਏ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਾ ਪਰਿਵਾਰ ਹੁਣ ਤੱਕ ਸਦਮੇ 'ਚ ਹੈ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਅਕਸਰ ਹੀ ਆਪਣੇ ਪਿਤਾ ਨੂੰ ਯਾਦ ਕਰਦਿਆਂ ਪੁਰਾਣੀਆਂ ਤਸਵੀਰਾਂ ਅਤੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਸਾਂਝੀਆਂ ਕਰਦੀ ਰਹਿੰਦੀ ਹੈ। ਰਿਸ਼ੀ ਕਪੂਰ ਦੇ ਭਾਣਜੇ ਅਰਮਾਨ ਜੈਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਰਿਸ਼ੀ ਕਪੂਰ, ਨੀਤੂ ਸਿੰਘ, ਰਣਬੀਰ ਕਪੂਰ, ਰਿਧੀਮਾ ਕਪੂਰ, ਰਣਧੀਰ ਕਪੂਰ ਤੋਂ ਇਲਾਵਾ ਕਪੂਰ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ।

ਅਰਮਾਨ ਨੇ ਕਪੈਸ਼ਨ 'ਚ ਲਿਖਿਆ ਹੈ, ‘Devnar Cottage' 'ਚ ਕੀਤੇ ਹੋਏ ਲੰਚ ਕਦੇ ਕੋਈ ਵੀ ਨਹੀਂ ਭੁੱਲ ਸਕੇਗਾ। ਸ਼ਬਦਾਂ 'ਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ, ਜਿਨ੍ਹਾਂ ਮੈਂ ਤੁਹਾਨੂੰ ਪਿਆਰ ਤੇ ਯਾਦ ਕਰਦਾ ਹਾਂ। ਤੁਹਾਡੇ ਸਭ ਦੀ ਮੇਰੇ ਦਿਲ 'ਚ ਵੱਖਰੀ ਜਗ੍ਹਾ ਹੈ। ਨਾਨੀ ਜੀ, ਰਿਤੂ ਮਾਸੀ, ਚਿੰਟੂ ਮਾਮਾ- ਯਾਦਾਂ ਸਾਰੀ ਉਮਰ ਰਹਿਣਗੀਆਂ।''

ਦੱਸ ਦਈਏ ਅਰਮਾਨ ਜੈਨ ਨੇ ਆਪਣੀ ਦੋਸਤ ਅਨੀਸਾ ਮਲਹੋਤਰਾ ਨਾਲ ਇਸੇ ਸਾਲ ਫਰਵਰੀ ਮਹੀਨੇ 'ਚ ਵਿਆਹ ਕਰਵਾ ਲਿਆ ਸੀ। ਅਰਮਾਨ ਜੈਨ ਦੇ ਵਿਆਹ 'ਚ ਕਪੂਰ ਖਾਨਦਾਨ ਨੇ ਕਾਫੀ ਰੌਣਕਾਂ ਲਗਾਈਆਂ ਸਨ। ਇਹ ਵਿਆਹ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਰਿਹਾ ਸੀ।


Tags: Armaan JainRishi KapoorThrowback PicturesInstagramBollywood Celebrity

About The Author

sunita

sunita is content editor at Punjab Kesari